Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Néjaa. ਨੇਜ਼ਾ, ਬਰਛਾ, ਇਕ ਹਥਿਆਰ। spear. ਉਦਾਹਰਨ: ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ ॥ Raga Sireeraag 1, 7, 3:3 (P: 16).
|
Mahan Kosh Encyclopedia |
ਫ਼ਾ. [نیزہ] ਨੇਜ਼ਹ. ਸੰ. ਨੇਕ੍ਸ਼ਣ. ਨਾਮ/n. ਭਾਲਾ. ਬਰਛਾ. “ਨੇਜਾ ਨਾਮ ਨੀਸਾਣੁ.” (ਸਵੈਯੇ ਮਃ ੫ ਕੇ) 2. ਨਿਸ਼ਾਨ. ਝੰਡਾ। 3. ਪੁਰਾਣੇ ਸਮੇਂ ਦਾ ਇੱਕ ਮਾਪ, ਜੋ ਸੱਤ ਹੱਥ (ਸਾਢੇ ਤਿੰਨ ਗਜ) ਹੋਇਆ ਕਰਦਾ ਸੀ, ਕਿਉਂਕਿ ਨੇਜਾ ਸ਼ਸਤ੍ਰ ਸੱਤ ਹੱਥ ਭਰ ਹੁੰਦਾ ਸੀ. “ਸੂਰਜ ਸਵਾ ਨੇਜੇ ਉੱਤੇ ਆਨ ਠਹਿਰੇ.” (ਹੀਰ ਵਾਰਸਸ਼ਾਹ) 4. ਚਿਲਗੋਜ਼ੇ (ਨੇਉਜੇ) ਨੂੰ ਭੀ ਬਹੁਤ ਲੋਕ ਨੇਜਾ ਆਖਦੇ ਹਨ. ਦੇਖੋ- ਨੇਵਜਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|