Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naᴺḋ. ਗੋਕਲ ਦੇ ਗਵਾਲਿਆਂ ਦਾ ਮੁਖੀ, ਯਸ਼ੋਧਾ ਦਾ ਪਤੀ। husband of Jushodha, head of milkmen of Gokal. ਉਦਾਹਰਨ: ਤੁਮੑ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ ॥ Raga Gaurhee, Kabir, 70, 1:1 (P: 338).
|
SGGS Gurmukhi-English Dictionary |
husband of Jushodha, head of milkmen of Gokal.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. नन्द्. ਧਾ. ਆਨੰਦ ਪ੍ਰਾਪਤ ਕਰਨਾ, ਸੁਖੀ ਹੋਣਾ, ਉਪਕਾਰ ਮੰਨਣਾ, ਵ੍ਰਿੱਧੀ ਪ੍ਰਾਪਤ ਕਰਨਾ, ਉਸਤਤਿ ਕਰਨਾ। 2. ਨਾਮ/n. ਆਨੰਦ. “ਬਢ੍ਯੋ ਨੰਦ ਜੀ ਕੋ.” (ਚਰਿਤ੍ਰ ੨੮੬) “ਜਗਤ ਭਗਤ ਦਾ ਨੰਦ.” (ਨਾਪ੍ਰ) ਜਗਤ ਵਿਚ ਭਗਤਾਂ ਨੂੰ ਆਨੰਦ ਦਾਤਾ। 3. ਪਾਰਬ੍ਰਹਮ. ਕਰਤਾਰ, ਜੋ ਆਨੰਦਰੂਪ ਹੈ। 4. ਕੁਬੇਰ ਦੀ ਇੱਕ ਨਿਧਿ, ਜਿਸ ਦੀ ਗਿਣਤੀ ਨੌ ਨਿਧੀਆਂ ਵਿੱਚ ਹੈ। 5. ਵਿਸ਼ਨੁ। 6. ਪੁਤ੍ਰ. “ਤੇਗਬਹਾਦੁਰ ਨੰਦ.” (ਗੁਪ੍ਰਸੂ) 7. ਵਰੀਯਸੀ ਦੇ ਪੇਟ ਤੋਂ ਪਰਜਨ੍ਯ ਦਾ ਪੁਤ੍ਰ, ਗੋਕੁਲ ਦੇ ਗੋਪਾਂ ਦਾ ਮੁਖੀਆ, ਯਸ਼ੋਦਾ ਦਾ ਪਤਿ, ਜੋ ਕ੍ਰਿਸ਼ਨ ਜੀ ਦੇ ਪਾਲਣ ਵਾਲਾ ਪਿਤਾ ਸੀ. “ਤੁਮ ਜੁ ਕਹਤ ਹਉ ਨੰਦ ਕੋ ਨੰਦਨੁ.” (ਗਉ ਕਬੀਰ) 8. ਵਿਸ਼ਨੁ ਦਾ ਇੱਕ ਨਿਕਟਵਰਤੀ ਸੇਵਕ. ਪਾਰਖਦ. “ਨੰਦਾਦਿਕ ਪ੍ਰਭੁ ਕਿੰਕਰ ਤੇਈ.” (ਨਾਪ੍ਰ) ਦੇਖੋ- ਪਾਰਖਦ 2। 9. ਮਹਾਤਮਾ ਬੁੱਧ ਦਾ ਮਤੇਰ ਭਾਈ। 10. ਮਗਧ ਦਾ ਇੱਕ ਪ੍ਰਤਾਪੀ ਰਾਜਾ ਜਿਸ ਦਾ ਨਾਮ ਮਹਾਪਦਮ ਅਤੇ ਪਦਵੀ “ਨੰਦ” ਸੀ. ਮਹਾਪਦਮ ਨੇ ਆਪਣੇ ਉੱਦਮ ਨਾਲ B. C.{1300} ੪੧੩ ਵਿੱਚ ਨੰਦਰਾਜ ਕਾਇਮ ਕੀਤਾ. ਇਸ ਦੇ ਜਾਨਸ਼ੀਨ (ਉੱਤਰਾਧਿਕਾਰੀ) ਅੱਠ ਰਾਜਾ ਭੀ ਨੰਦ ਕਹਾਏ. ਨੰਦਵੰਸ਼ ਦਾ ਰਾਜ ੯੧ ਵਰ੍ਹੇ ਵਿੱਚ ਸਮਾਪਤ ਹੋ ਗਿਆ. ਦੇਖੋ- ਚੰਦ੍ਰਗੁਪਤ। 11. ਨੌ ਸੰਖ੍ਯਾ ਬੋਧਕ, ਕਿਉਂਕਿ ਨੰਦ ਨਾਮ ਦੇ ਪ੍ਰਸਿੱਧ ਰਾਜੇ ਨੌ ਹੋਏ ਹਨ। 12. ਡੱਡੂ, ਜੋ ਵਰਖਾ ਵਿੱਚ ਆਨੰਦ ਹੁੰਦਾ ਹੈ। 13. ਗੁਰੂ ਅਮਰਦਾਸ ਸਾਹਿਬ ਦਾ ਇੱਕ ਸਿੱਖ, ਜੋ ਸੂਦਨਾ ਗੋਤ ਦਾ ਬ੍ਰਾਹਮਣ ਸੀ। 14. ਛੇਵੀਂ ਪਾਤਸ਼ਾਹੀ ਦੇ ਗੁਰੁ ਵਿਲਾਸ ਵਿੱਚ ਬਾਬੇ ਆਨੰਦ ਦਾ ਨਾਮ ਨੰਦ ਲਿਖਿਆ ਹੈ- “ਬਾਬੇ ਨੰਦ ਕਾ ਸੁਤ ਅਯੋ ਨਾਮ ਸੁ ਸੁੰਦਰ ਜਾਹਿ.” (ਅ: ੧੨, ਛੰਦ ੩੯). Footnotes: {1300} Before Christ ਈਸਾ ਤੋਂ ਪਹਿਲਾਂ. ਭਾਵ- ਈਸਵੀ ਸਨ ਆਰੰਭ ਹੋਣ ਤੋਂ ਪਹਿਲਾਂ.
Mahan Kosh data provided by Bhai Baljinder Singh (RaraSahib Wale);
See https://www.ik13.com
|
|