Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pa-u. 1. ਪੈ, ਪਵੋ। 2. ਪਲ, ਘਟੀ, ਖਿਨ। 3. ਉਪਰ। 4. ਰਸਤੇ, ਪੰਧ, ਸਫਰ। 1. seek. 2. every step, every moment. 3. on, upon. 4. journey, transmigration. ਉਦਾਹਰਨਾ: 1. ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੂਖੁ ਅੰਧਾਰਾ ॥ Raga Sireeraag 5, 95, 2:2 (P: 51). ਨਾਨਕ ਸਤਿਗੁਰੁ ਸੇਵਿ ਚੜਿ ਬੋਹਿਥਿ ਭਉਜਲੁ ਪਾਰਿ ਪਉ ॥ (ਭਾਵ ਹੋ ਜਾ). Raga Gaurhee 5, Vaar 2, Salok, 5, 1:2 (P: 318). 2. ਸਸੁ ਵਿਰਾਇਣਿ ਨਾਨਕ ਜੀਉ ਸਸੁਰਾ ਵਾਦੀ ਜੇਠੋ ਪਉ ਪਉ ਲੂਹੈ ॥ Raga Raamkalee 5, Vaar 13, Salok, 5, 2:1 (P: 963). 3. ਰਖਿ ਰਖਿ ਪੈਰ ਧਰੇ ਪਉ ਧਰਣਾ ॥ Raga Maaroo 1, Solhaa 3, 15:1 (P: 1023). 4. ਗੁਰੁ ਅਮਰਦਾਸੁ ਪਰਸੀਐ ਧਿਆਨੁ ਲਹੀਐ ਪਉ ਮੁਕਿਹਿ ॥ (ਭਾਵ ਆਵਾਗਵਨ). Sava-eeay of Guru Amardas, 14:3 (P: 1394).
|
SGGS Gurmukhi-English Dictionary |
1. seek. 2. every step, every moment. 3. on, upon. 4. journey, transmigration.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਪਾਦ. ਪੈਰ. ਫ਼ਾ. ਪਾ ਅਤੇ ਪਾਯ। 2. ਪਲ. ਕ੍ਸ਼ਣ. “ਜੇਠੋ ਪਉ ਪਉ ਲੂਹੈ.” (ਵਾਰ ਰਾਮ ੨ ਮਃ ੫) ਪਲ ਪਲ ਵਿੱਚ ਜੇਠ ਸਾੜਦਾ ਹੈ. ਭਾਵ- ਧਰਮਰਾਜ ਸੰਤਾਪ ਦੇਂਦਾ ਹੈ। 3. ਪਾਣੀ ਪੀਣ ਦਾ ਸ੍ਥਾਨ. ਪਿਆਉ. ਸੰ. ਪ੍ਰਪਾ। 4. ਪ੍ਰਾਪਤਿ. “ਧਿਆਨੁ ਲਹੀਐ, ਪਉ ਮੁਕਿਹਿ.” (ਸਵੈਯੇ ਮਃ ੩ ਕੇ) ਮੁਕ੍ਤਿ ਦੀ ਪ੍ਰਾਪਤਿ ਹੁੰਦੀ ਹੈ।{1306} 5. ਬਾਜ਼ੀ ਦਾ ਦਾਉ. ਦੇਖੋ- ਪੌਬਾਰਾਂ। 6. ਮੁਲ. ਕੇਸਰ। 7. ਪੈਣਾ ਕ੍ਰਿਯਾ ਦਾ ਅਮਰ. ਪੈ. ਪੜ. “ਪਉ ਸਰਣਾਈ ਰਾਮਰਾਇ.” (ਬਿਲਾ ਛੰਤ ਮਃ ੫) “ਪਉ ਸੰਤ ਸਰਣੀ ਲਾਗੁ ਚਰਣੀ.” (ਸ੍ਰੀ ਮਃ ੫) 8. ਕ੍ਰਿ. ਵਿ. ਉੱਤੇ. ਉੱਪਰ. “ਰਖਿ ਰਖਿ ਪੈਰ ਧਰੇ ਪਉ ਧਰਣਾ.” (ਮਾਰੂ ਸੋਲਹੇ ਮਃ ੧). Footnotes: {1306} ਅਥਵਾ- ਧਿਆਨ ਤੋਂ ਮੁਕਤਿ ਦਾ ਪਉ ਲਹੀਐ.
Mahan Kosh data provided by Bhai Baljinder Singh (RaraSahib Wale);
See https://www.ik13.com
|
|