Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Panihaaree. ਜਲ ਢੋਣ ਵਾਲਾ, ਸੇਵਕ ਮਹਿਰਾ। water carrier. ਉਦਾਹਰਨ: ਕੂਅਟਾ ਏਕੁ ਪੰਚ ਪਨਿਹਾਰੀ ॥ (ਪਾਣੀ ਭਰਨ ਵਾਲੀਆਂ). Raga Gaurhee, Kabir, 12, 3:1 (P: 325). ਅਵਰ ਜੋਨਿ ਤੇਰੀ ਪਨਿਹਾਰੀ ॥ (ਭਾਵ ਸੇਵਕ). Raga Aaasaa 5, 12, 4:1 (P: 374). ਕ੍ਰਿਪਾ ਕ੍ਰਿਪਾ ਕਰਿ ਜਗਤ ਪਿਤ ਸੁਆਮੀ ਹਮ ਦਾਸਨਿ ਦਾਸ ਕੀਜੈ ਪਨਿਹਾਰੀ ॥ (ਸੇਵਕ). Raga Bhairo 4, 6, 1:2 (P: 1135). ਊਪਰਿ ਕੂਪੁ ਗਗਨ ਪਨਿਹਾਰੀ ਅੰਮ੍ਰਿਤੁ ਪੀਵਣਹਾਰਾ ॥ (ਭਾਵ ਬੁੱਧੀ). Raga Parbhaatee 1, 15, 2:1 (P: 1331).
|
Mahan Kosh Encyclopedia |
(ਪਨਿਹਾਰ, ਪਨਿਹਾਰਾ, ਪਨਿਹਾਰਿ) ਵਿ. ਪਾਨੀਹਾਰ. ਜਲ ਢੋਣ ਵਾਲਾ, ਵਾਲੀ. “ਹਰਿ ਕਾ ਸੰਤ ਪਰਾਨ ਧਨ ਤਿਸ ਕਾ ਪਨਿਹਾਰਾ.” (ਸੂਹੀ ਮਃ ੫) “ਹਰਿਜਨ ਕੀ ਪਨਿਹਾਰਿ.” (ਸ. ਕਬੀਰ) “ਅਵਰ ਜੋਨਿ ਤੇਰੀ ਪਨਿਹਾਰੀ.” (ਆਸਾ ਮਃ ੫) 2. ਸੰ. पण्यहारिन्- ਪਨ੍ਯਹਾਰੀ. ਵਿ. ਸੌੱਦਾ ਲੈਜਾਣ ਵਾਲਾ। 3. ਸੌਦਾਗਰਾਂ ਦੀ ਟੋਲੀ. “ਜਿਹ ਪੈਡੇ ਲੂਟੀ ਪਨਿਹਾਰੀ। ਸੋ ਮਾਰਗ ਸੰਤਨ ਦੂਰਾਰੀ.” (ਆਸਾ ਮਃ ੫) 4. ਸੌਦਾਗਰ। 5. ਦੇਖੋ- ਕੂਅਟਾ ਅਤੇ ਪੰਚ ਪਨਿਹਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|