Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parcha-u. 1. ਵਾਕਫੀ, ਸਾਂਝ। 2. ਪਿਆਰ। 3. ਸਿਧੀ ਦਾ ਚਮਤਕਾਰ ਭਾਵ ਹੈਰਾਨ ਕਰਨ ਵਾਲੀ ਤਬਦੀਲੀ। 4. ਗਿਆਨ, ਉਪਦੇਸ। 1. alliance, amity, friendship. 2. intimacy. 3. satisfied. 4. divine/spiritual knowledge, sermon, religious discourse. ਉਦਾਹਰਨਾ: 1. ਐਸੋ ਪਰਚਉ ਪਾਇਓ ॥ Raga Gaurhee 5, 123, 1:1 (P: 205). 2. ਪਰਮ ਜੋਤਿ ਸਿਉ ਪਰਚਉ ਲਾਵਾ ॥ Raga Gaurhee, Kabir, Baavan Akhree, 27:2 (P: 341). 3. ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ ॥ (ਭਾਵ ਨਿਸ਼ਾ ਨਹੀਂ ਕੀਤੀ). Sava-eeay of Guru Amardas, 20:3 (P: 1395). 4. ਪਰਚਉ ਪ੍ਰਮਾਣ ਗੁਰ ਪਾਇਅਉ ਤਿਨ ਸਕਯਥਉ ਜਨਮੁ ਜਗਿ ॥ Sava-eeay of Guru Ramdas, Kal-Sahaar, 11:5 (P: 1398).
|
SGGS Gurmukhi-English Dictionary |
1. alliance, amity, friendship. 2. intimacy. 3. satisfied. 4. divine/spiritual knowledge, sermon, religious discourse.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਪਰਿਚਯ. ਜਾਨਕਾਰੀ. ਗ੍ਯਾਨ. ਅਭਿਗ੍ਯਤਾ. “ਪਰਚਉ ਪ੍ਰਮਾਣੁ ਗੁਰ ਪਾਇਅਉ.” (ਸਵੈਯੇ ਮਃ ੪ ਕੇ) 2. ਸਬੂਤ. ਪ੍ਰਮਾਣ। 3. ਸਿੱਧਿ (ਕਰਾਮਾਤ) ਦਾ ਚਮਤਕਾਰ. “ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ.” (ਸਵੈਯੇ ਮਃ ੩ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|