Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parṫakʰ⒤. ਜ਼ਾਹਿਰ, ਅਖਾਂ ਦੇ ਸਾਹਮਣੇ, ਸਾਖਿਆਤ ਪ੍ਰਗਟ ਤੌਰ ਤੇ। manifest, verily, present. ਉਦਾਹਰਨ: ਪਰਤਖਿ ਪਿਰੁ ਘਰਿ ਨਾਲਿ ਪਿਆਰਾ ਵਿਛੁੜਿ ਚੋਟਾ ਖਾਇ ॥ Raga Gaurhee 4, Karhalay, 1, 3:2 (P: 234). ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ ॥ (ਭਾਵ ਜਿਊਂਦਿਆਂ ਹੀ). Raga Raamkalee, Baba Sundar, Sad, 4:5 (P: 923). ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥ (ਸਾਖਿਆਤ). Raga Nat-Naraain 4, Asatpadee 4, 5:2 (P: 982).
|
SGGS Gurmukhi-English Dictionary |
manifest, verily, present.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਰਤਖ, ਪਰਤਖ੍ਯ, ਪਰਤਛ, ਪਰਤਛਿ) ਸੰ. ਪ੍ਰਤ੍ਯਕ੍ਸ਼. ਪ੍ਰਤਿ-ਅਕ੍ਸ਼. ਵਿ. ਅੱਖ ਦੇ ਸਾਮ੍ਹਣੇ. ਜ਼ਾਹਿਰ. “ਪਰਤਖਿ ਦੇਹ ਪਾਰਬ੍ਰਹਮ ਸੁਆਮੀ.” (ਸਵੈਯੇ ਮਃ ੪ ਕੇ) “ਪਰਤਛਿ ਰਿਦੈ ਗੁਰੁ ਅਰਜਨ ਕੈ ਹਰਿ ਪੂਰਨ ਬ੍ਰਹਮ.” (ਸਵੈਯੇ ਮਃ ੫ ਕੇ) “ਗੁਰੁ ਅਰਜਨ ਪਰਤਖ੍ਯ ਹਰਿ.” (ਸਵੈਯੇ ਮਃ ੫ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|