Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parḋaa. 1. ਪੜਦਾ, ਓਹਲਾ। 2. ਲੁਕਾ। 1. curtain, screen. 2. conceal, hide. ਉਦਾਹਰਨਾ: 1. ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰਿ ਪਰਦਾ ਖੋਲਿ ਦਿਖਾਇਓ ॥ Raga Gaurhee 5, 123, 3:1 (P: 205). ਅਪੁਨੇ ਜਨ ਕਾ ਪਰਦਾ ਢਾਕੈ ॥ (ਭਾਵ ਇਜ਼ਤ ਰਖੇ). Raga Gaurhee 5, Sukhmanee 17, 4:1 (P: 285). 2. ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀਅ ਕੀ ਮਾਨੀ ॥ Raga Aaasaa 5, 128, 1:2 (P: 403).
|
SGGS Gurmukhi-English Dictionary |
1. curtain, screen. 2. conceal, hide.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. curtain, blind, screen partition, diving wall; pariah, cover, veil, privacy, seclusion, secrecy, clandestineness; fine layer, membrane septum, velum; (of eye) eyelid.
|
Mahan Kosh Encyclopedia |
ਫ਼ਾ. [پردہ] ਪਰਦਹ. ਨਾਮ/n. ਆਵਰਣ. ਪੜਦਾ. “ਜਿਨਿ ਭ੍ਰਮਪਰਦਾ ਖੋਲਾ.” (ਸੂਹੀ ਛੰਤ ਮਃ ੫) 2. ਇਸਤ੍ਰੀਆਂ ਨੂੰ ਦੂਸਰਿਆਂ ਦੀ ਦ੍ਰਿਸ਼੍ਟਿ ਤੋਂ ਬਚਾਉਣ ਲਈ ਵਸਤ੍ਰ ਮਕਾਨ ਆਦਿ ਦੀ ਓਟ. ਪਰਦੇ ਦਾ ਰਿਵਾਜ ਸਾਡੇ ਦੇਸ਼ ਵਿੱਚ ਮੁਸਲਮਾਨਾ ਤੋਂ ਫੈਲਿਆ ਹੈ. ਇਸਲਾਮ ਵਿੱਚ ਪਰਦੇ ਲਈ ਸਖ਼ਤ ਹਦਾਯਤ ਹੈ. ਹਜ਼ਰਤ ਮੁਹੰਮਦ ਨੂੰ ਖ਼ੁਦਾ ਨੇ ਹੁਕਮ ਦਿੱਤਾ- “ਹੇ ਨਬੀ! ਆਪਣੀਆਂ ਵਹੁਟੀਆਂ, ਧੀਆਂ ਅਤੇ ਮੋਮਿਨਾ ਦੀਆਂ ਇਸਤ੍ਰੀਆਂ ਨੂੰ ਆਖ ਦੇਓ ਕਿ ਆਪਣੇ ਉੱਤੇ ਵਡੀਆਂ ਚਾਦਰਾ ਲਿਆ ਕਰਨ, ਜਦੋਂ ਤੁਸੀਂ ਉਨ੍ਹਾਂ ਕੋਲੋਂ ਕੋਈ ਚੀਜ਼ ਮੰਗੋ, ਤਾਂ ਪਰਦੇ ਦੇ ਪਿੱਛੋਂ ਮੰਗੋ.” (ਸੂਰਤ ਅਹਜ਼ਾਬ ੫੩-੫੯) ਵਾਲਮੀਕ ਕਾਂਡ ੬, ਅ: ੧੧੬ ਵਿੱਚ ਰਾਮਚੰਦ੍ਰ ਜੀ ਨੇ ਵਿਭੀਸ਼ਣ ਨੂੰ ਆਖਿਆ ਕਿ ਹੇ ਰਾਕ੍ਸ਼ਸਰਾਜ! ਇਸਤ੍ਰੀ ਦਾ ਉੱਤਮ ਆਚਰਣ ਹੀ ਸਭ ਤੋਂ ਵਧਕੇ ਪਰਦਾ ਹੈ, ਇਸ ਦੇ ਤੁੱਲ ਘਰ, ਵਸਤ੍ਰ, ਕਨਾਤ ਅਰ ਉੱਚੀ ਦੀਵਾਰ ਦਾ ਪਰਦਾ ਨਹੀਂ ਹੈ. ਸਿੱਖਧਰਮ ਵਿੱਚ ਪਰਦੇ ਦਾ ਨਿਸ਼ੇਧ ਹੈ. ਦੇਖੋ- ਗੁਰੁਪ੍ਰਤਾਪ ਸੂਰਯ ਰਾਸਿ 1, ਅ: 33। 3. ਵੀਣਾ ਸਿਤਾਰ ਆਦਿ ਬਾਜਿਆਂ ਦਾ ਬੰਦ, ਜਿਸ ਤੋਂ ਸੁਰਾਂ ਦਾ ਵਿਭਾਗ ਹੁੰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|