Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parḋʰaan. ਮੁਖੀ, ਸ਼੍ਰੇਸ਼ਟ, ਉਤਮ, ਵਡਿਆਈ ਵਾਲਾ। supreme, distinguished, eminent.
ਉਦਾਹਰਨ:
ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ ॥ Raga Sireeraag 5, 80, 1:1 (P: 45).
ਹਰਿ ਸਜਣੁ ਗੁਰੁ ਸੇਵਦੇ ਗੁਰ ਕਰਣੀ ਪਰਧਾਨ ॥ (ਮੁਖ/ਸ੍ਰੇਸ਼ਟ ਕਰਨੀ). Raga Sireeraag 1, 19, 4:2 (P: 21).

SGGS Gurmukhi-English Dictionary
supreme, distinguished, eminent.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
n.m. president, chairman, head, chairperson; adj., principal. chief.

Mahan Kosh Encyclopedia

ਵਿ. ਪ੍ਰਧਾਨ. ਸਭ ਤੋਂ ਉੱਚਾ. ਸ਼੍ਰੇਸ਼੍ਠ. ਮੁਖੀਆ. ਦੇਖੋ- ਯੂ-ਪ੍ਰੂਤਾਨ. “ਜਿਨਿ ਮਨਿ ਵਸਿਆ ਪਾਰਬ੍ਰਹਮ ਸੇ ਪੂਰੇ ਪਰਧਾਨ.” (ਸ੍ਰੀ ਮਃ ੫)
2. ਫੂਲਵੰਸ਼ ਦੇ ਰਤਨ ਬਾਬਾ ਆਲਾ ਸਿੰਘ ਜੀ ਦੀ ਸੁਪੁਤ੍ਰੀ, ਜੋ ਟਿੱਕਾ ਸਰਦੂਲ ਸਿੰਘ ਤੋਂ ਛੋਟੀ ਸੀ. ਰਮਦਾਸ ਝੰਡੇ ਦੇ ਸਰਦਾਰ ਸ਼ਾਮ ਸਿੰਘ ਨਾਲ ਇਸ ਦੀ ਸ਼ਾਦੀ ਹੋਈ. ਇਹ ਵਡੀ ਧਰਮਾਤਮਾ ਅਤੇ ਵਿਦ੍ਵਾਨ ਸੀ. ਇਸ ਨੇ ਬਰਨਾਲੇ ਸੰਤ ਗਾਂਧਾ ਸਿੰਘ ਜੀ ਦੇ ਡੇਰੇ ਨੂੰ ਜਾਗੀਰ ਲਾਕੇ ਇਹ ਇੱਛਾ ਪ੍ਰਗਟ ਕੀਤੀ ਸੀ ਕਿ ਗੁਰਮਤ ਦੇ ਸੰਤਾਂ ਨੂੰ ਕਾਸ਼ੀ ਜਾਣ ਦੀ ਖੇਚਲ ਨਾ ਕਰਨੀ ਪਵੇ, ਇੱਥੇ ਹੀ ਸਭ ਵਿਦ੍ਯਾ ਪ੍ਰਾਪਤ ਕਰਕੇ ਪੰਥ ਅਤੇ ਦੇਸ਼ ਦਾ ਹਿੱਤ ਕਰਨ. ਬੀਬੀ ਜੀ ਦੀ ਲਾਈ ਜਾਗੀਰ ਹੁਣ ਬਰਾਬਰ ਜਾਰੀ ਹੈ, ਪਰ ਵਿਦ੍ਯਾ ਦੀ ਟਕਸਾਲ ਬਣਾਉਣ ਵੱਲ ਕਿਸੇ ਮਹੰਤ ਅਤੇ ਮਹਾਰਾਜੇ ਨੇ ਧਿਆਨ ਨਹੀਂ ਦਿੱਤਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits