Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parfuliṫ. ਖਿੜਦੇ/ਖਿੜੇ। blossom. ਉਦਾਹਰਨ: ਜਿਉ ਉਦਿਆਨ ਕੁਸਮ ਪਰਫੁਲਿਤ ਕਿਨਹਿਨ ਘ੍ਰਾਉ ਲਇਓ ॥ Raga Gaurhee, Kabir, 59, 2:1 (P: 336).
|
SGGS Gurmukhi-English Dictionary |
blossom.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਰਫੜੁ, ਪਰਫੁੜਾ, ਪਰਫੂਲਤਾ, ਪਰਫੂਲਿਤ) ਸੰ. ਪ੍ਰਫੁੱਲ. ਵਿ. ਖਿੜਿਆ ਹੋਇਆ. ਵਿਕਾਸ਼ ਹੋਇਆ. ਪ੍ਰਫੁੱਲਿਤ। 2. ਆਨੰਦ ਸਹਿਤ. ਪ੍ਰਸੰਨ. “ਪਰਫੜੁ ਚਿਤ ਸਮਾਲਿ ਸੋਇ.” (ਬਸੰ ਮਃ ੧) “ਜਿਉ ਉਦਿਆਨ ਕੁਸਮ ਪਰਫੁਲਿਤ.” (ਗਉ ਕਬੀਰ) “ਸਾਧ ਕੈ ਸੰਗਿ ਸਦਾ ਪਰਫੁਲੈ.” (ਸੁਖਮਨੀ) “ਸੰਤ ਸੰਗੇ ਮਨੁ ਪਰਫੜੈ.” (ਮਲਾ ਪੜਤਾਲ ਮਃ ੫) “ਪਰਫੂਲਤਾ ਰਹੈ.” (ਬਸੰ ਮਃ ੫) “ਆਤਮਜੋਤਿ ਭਈ ਪਰਫੂਲਿਤ.” (ਸਾਰ ਮਃ ੪) 3. ਪ੍ਰਤਿਫਲ. ਕਰਮ ਦਾ ਬਦਲਾ. “ਸਾਦ ਕੀਤੇ ਦੁਖ ਪਰਫੁੜੇ.” (ਮਾਰੂ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|