Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parmal. 1. ਸੁੰਗਧਦਾਰ ਵਸਤੂਆਂ ਨੂੰ ਮਿਲਾ (ਕੁੱਟ) ਕੇ ਬਣਾਈ ਸੁਗੰਧ। 2. ਚੰਦਨ। 3. ਸੁਗੰਧਤ, ਰਸੀਲਾ। 1. fragrance. 2. sandal wood. 3. delightful fragrant. ਉਦਾਹਰਨਾ: 1. ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥ Raga Sireeraag 1, 4, 2:1 (P: 15). 2. ਇਆ ਦੇਹੀ ਪਰਮਲ ਮਹ ਕੰਦਾ ॥ Raga Gaurhee, Kabir, 12, 2:1 (P: 325). ਅਕਹੁ ਪਰਮਲ ਭਏ ਅੰਤਰਿ ਵਾਸਨਾ ਵਸਾਈ ॥ Raga Vadhans 3, Asatpadee 2, 5:2 (P: 565). 3. ਫੁਨਿ ਗੁਰੂ ਪਰਮਲ ਸਰਸ ਕਰਤ ਕੰਚਨੁ ਪਰਸ ਮੈਲੁ ਦੁਰਮਤਿ ਹਿਰਤ ਸਬਦਿ ਗੁਰੁ ਧੵਾਈਐ ॥ Sava-eeay of Guru Ramdas, Nal-y, 15:3 (P: 1401).
|
SGGS Gurmukhi-English Dictionary |
[1. P. n. 2. H. P. n.] 1. (from Sk. Parimala) fragrance, perfume. 2. Another's dirt i.e. Calumniation
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.f. a fine variety of paddy or rice; boiled/salted and fried rice; sandalwood. (2) n.m. same as ਪਰਵਲ.
|
Mahan Kosh Encyclopedia |
ਪ੍ਰਾ. ਪਰਿਮਲ. ਕਈ ਖ਼ੁਸ਼ਬੂਦਾਰ ਪਦਾਰਥਾਂ ਨੂੰ ਮਲਕੇ (ਕੁੱਟਕੇ) ਬਣਾਈ ਹੋਈ ਸੁਗੰਧ. “ਰਸੁ ਪਰਮਲ ਕੀ ਵਾਸੁ.” (ਸ੍ਰੀ ਮਃ ੧) 2. ਉੱਤਮ ਗੰਧ. ਭਾਵ- ਚੰਦਨ. “ਅਕਹੁ ਪਰਮਲ ਭਏ. ਅੰਤਰਿ ਵਾਸਨਾ ਬਸਾਈ.” (ਵਡ ਅ: ਮਃ ੩) 3. ਦੇਖੋ- ਪਰਮਲੁ। 4. ਦੇਖੋ- ਪਰਿਮਲ। 5. ਦਿੱਲੀ ਵੱਲ ਮੱਕੀ ਦੇ ਚਿੜਵਿਆਂ (ਮੁਰਮੁਰਿਆਂ) ਨੂੰ ਪਰਮਲ ਸਦਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|