Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parmaa-naᴺḋ. 1. ਪਰਮ-ਆਨੰਦ ਸਰੂਪ, ਵਾਹਿਗੁਰੂ, ਪ੍ਰਭੂ। 2. ਮਹਾਨ ਅਨੰਦ, ਪੂਰਨ ਅਨੰਦ। 3. ਜਿਲਾ ਸੋਲਾਪੁਰ ਦੇ ਪਿੰਡ ਬਾਰਸੀ ਦਾ ਵਸਨੀਕ ਇਕ ਭਗਤ ਜਿਸ ਦਾ ਇਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਾਰੰਗ ਰਾਗ ਵਿਚ ਦਰਜ਼ ਹੈ। 4. ਪਰਸੁਖੀ, ਪੂਰਨ ਅਨੰਦ ਵਾਲੇ। 1. supreme bliss. 2. immense joy. 3. one of the Bhagats whose Bani has been included in Sri Guru Granth Sahib. 4. immensely blissful. ਉਦਾਹਰਨਾ: 1. ਰਸਿ ਗਾਏ ਗੁਨ ਪਰਮਾਨੰਦ ॥ Raga Gaurhee 5, 110, 1:4 (P: 201). ਸਾਧਸੰਗਿ ਭਜੁ ਪਰਮਾਨੰਦ ॥ Raga Gaurhee 5, Sukhmanee 24, 2:2 (P: 295). 2. ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ ॥ Raga Gaurhee 5, Sukhmanee 8, 5:7 (P: 273). 3. ਪਰਮਾਨੰਦ ਸਾਧ ਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ ॥ Raga Saarang, Parmaanand, 1, 3:2 (P: 1253). 4. ਬੰਦਹਿ ਜੋ ਚਰਣ ਸਰਣਿ ਸੁਖੁ ਪਾਵਹਿ ਪਰਮਾਨੰਦ ਗੁਰਮੁਖਿ ਕਹੀਅੰ ॥ Sava-eeay of Guru Ramdas, Gayand, 1:18 (P: 1401).
|
SGGS Gurmukhi-English Dictionary |
1. supreme bliss. 2. immense joy. 3. one of the Bhagats whose Bani has been included in Sri Guru Granth Sahib. 4. immensely blissful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. the highest pleasure, bliss, beatitude.
|
Mahan Kosh Encyclopedia |
ਨਾਮ/n. ਪਰਮ-ਆਨੰਦ. ਮਹਾਨ ਆਨੰਦ. ਬ੍ਰਹਮਾਨੰਦ. ਆਤਮਾਨੰਦ. ਕਰਤਾਰ ਦੇ ਅਨੁਭਵ ਦਾ ਮਹਾਨ ਸੁਖ। 2. ਆਨੰਦ ਸ੍ਵਰੂਪ ਬ੍ਰਹਮ. ਵਾਹਗੁਰੂ. “ਜੋ ਨ ਸੁਨਹਿ ਜਸ ਪਰਮਾਨੰਦਾ.” (ਗਉ ਮਃ ੫) ਪਰਮਾਨੰਦ ਦਾ ਜਸ ਨਹੀਂ ਸੁਣਦੇ। 3. ਬਾਰਸੀ (ਜਿਲਾ ਸ਼ੋਲਾਪੁਰ) ਦਾ ਵਸਨੀਕ ਇੱਕ ਭਗਤ, ਜੋ ਮਹਾ ਤ੍ਯਾਗੀ ਅਤੇ ਪ੍ਰੇਮੀ ਸੀ. ਇਹ ਆਪਣੇ ਬਹੁਤ ਪਦਾਂ ਵਿੱਚ ਛਾਪ “ਸਾਰੰਗ” ਲਿਖਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਵਿਚ ਪਰਮਾਨੰਦ ਨਾਮ ਹੈ, ਜਿਵੇਂ- “ਪਰਮਾਨੰਦ ਸਾਧਸੰਗਤਿ ਮਿਲਿ.” (ਸਾਰ) ਪਰਮਾਨੰਦ ਦੇ ਜਨਮ ਦਾ ਸਾਲ ਅਤੇ ਜੀਵਨਵ੍ਰਿੱਤਾਂਤ ਵਿਸ਼ੇਸ਼ ਮਾਲੂਮ ਨਹੀਂ ਹੈ।{1342} 4. ਸੁਲਤਾਨਪੁਰ ਨਿਵਾਸੀ ਪਤਲਾ ਗੋਤ ਦਾ ਖਤ੍ਰੀ, ਜੈਰਾਮ ਦਾ ਪਿਤਾ, ਬੀਬੀ ਨਾਨਕੀ ਜੀ ਦਾ ਸਹੁਰਾ. Footnotes: {1342} ਕਈ ਸੱਜਨਾਂ ਨੇ ਸੰਮਤ ੧੩੯੮ ਵਿੱਚ ਪਰਮਾਨੰਦ ਜੀ ਦਾ ਜਨਮ ਬ੍ਰਾਹਮਣ ਕੁਲ ਵਿੱਚ ਹੋਣਾ ਲਿਖਿਆ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|