Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parmiṫ⒤. 1. ਜਿਸ ਦਾ ਮਿਤਿ (ਅੰਦਾਜ਼ਾ) ਨਾ ਲਾਇਆ ਜਾ ਸਕੇ, ਮਿਣਤੀ ਤੋਂ ਪਰੇ। 2. ਯਥਾਰਥ ਗਿਆਨ, ਪ੍ਰਮਾਣ ਦੁਆਰਾ ਪ੍ਰਾਪਤ ਗਿਆਨ। 1. inestimable, beyond estimation. 2. true knowledge. ਉਦਾਹਰਨਾ: 1. ਪਪਾ ਪਰਮਿਤਿ ਪਾਰੁ ਨ ਪਾਇਆ ॥ Raga Gaurhee 5, Baavan Akhree, 37:1 (P: 258). 2. ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ ਪਰਮਿਤਿ ਬਾਹਰਿ ਖਿੰਥਾ ॥ Raga Gaurhee ਕਬੁ, 53, 1:1 (P: 334).
|
SGGS Gurmukhi-English Dictionary |
[n.] (from Sk. Pramita) 1. True knowledge. 2. The knowledge obtained through senses. 3. Measurement, limit
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਪ੍ਰਮਿਤਿ. ਨਾਮ/n. ਉਹ ਯਥਾਰਥ ਗ੍ਯਾਨ, ਜੋ ਪ੍ਰਮਾਣ ਦ੍ਵਾਰਾ ਪ੍ਰਾਪਤ ਹੋਵੇ. ਪ੍ਰਮਾ. “ਪਰਮਿਤਿ ਬਾਹਰਿ ਖਿੰਥਾ.” (ਗਉ ਕਬੀਰ) ਪ੍ਰਮਾ ਦੀ ਖਿੰਥਾ ਬਾਹਰਿ (ਸ਼ਰੀਰ ਪੁਰ) ਓਢੀ ਹੈ। 2. ਵਿ. ਪਰ-ਮਿਤਿ. ਜੋ ਮਿਤਿ (ਮਿਣਤੀ) ਤੋਂ ਪਰੇ ਹੈ. ਅਮਾਪ. “ਪਰਮਿਤਿ ਰੂਪ ਅਗੰਮ ਅਗੋਚਰ.” (ਕਾਨ ਮਃ ੫) 3. ਜੋ ਮਿਤਿ (ਪ੍ਰਮਾਣ) ਤੋਂ ਪਰੇ ਹੈ. ਅਤੋਲ। 4. ਮਿਤਿ (ਵਿਕ੍ਸ਼ੇਪ) ਤੋਂ ਪਰੇ. ਕਲੇਸ਼ ਰਹਿਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|