Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pal. ਸਮੇਂ ਦੀ ਇਕ ਇਕਾਈ, ਪਲਕਾਰੇ/ਅੱਖ ਦੇ ਝਪਕਣ ਜਿਨਾਂ ਸਮਾਂ। moment, unit of time. ਉਦਾਹਰਨ: ਘੜੀ ਮੂਰਤ ਸਿਮਰਤ ਪਲ ਵੰਞਹਿ ਜੀਵਣੁ ਸਫਲੁ ਤਿਥਾਈ ॥ Raga Maajh 5, 45, 1:3 (P: 107). ਪਲ ਪੰਕਜ ਮਹਿ ਕੋਟਿ ਉਧਾਰੇ ॥ Raga Dhanaasaree 1, Asatpadee 2, 7:3 (P: 686).
|
SGGS Gurmukhi-English Dictionary |
[Sk. P. n.] Measure of time, moment, instant
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. a unit of time equal to 22.5 second, a short period of time, instant, moment, trice.
|
Mahan Kosh Encyclopedia |
ਸੰ. ਨਾਮ/n. ੨੪ ਸੈਕੰਡ (second) ਦਾ ਸਮਾ. “ਪਲ ਭੀਤਰਿ ਤਾਕਾ ਹੋਇ ਉਧਾਰ.” (ਸੁਖਮਨੀ) 2. ਮਾਸ. ਮਾਂਸ. “ਬਹੁ ਭੂਤ ਪਿਸਾਚਨ ਕਾਕਨ ਡਾਕਨਿ ਤੋਖ ਕਰੈ ਪਲ ਮੇ ਪਲ ਸੋਂ.” (ਕ੍ਰਿਸਨਾਵ) 3. ਚਾਰ ਤੋਲਾ ਭਰ ਵਜ਼ਨ। 4. ਤਰਾਜ਼ੂ. ਤੁਲਾ। 5. ਤਰਾਜ਼ੂ ਦਾ ਪਲੜਾ। 6. ਅੱਖ ਦਾ ਪੜਦਾ. ਪਲਕ। 7. ਮੂਰਖ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|