Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pahaaraa. ਸੰਸਾਰ ਵਿਚ, ਪਸਾਰੇ ਵਿਚ। world, creation. ਉਦਾਹਰਨ: ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣੰਦੇ ॥ (ਮਹਾਨਕੋਸ਼ ਅਰਥ ‘ਪ੍ਰਭਾਵ’ ਸਮਰਥਯ ਕਰਦੇ ਹਨ). Raga Gaurhee 4, Vaar 12:3 (P: 306). ਉਦਾਹਰਨ: ਨਿੰਦਕ ਕਾ ਪਰਗਟਿ ਪਹਾਰਾ ॥ Raga Gond Ravidas, 2, 4:2 (P: 875).
|
SGGS Gurmukhi-English Dictionary |
world, creation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. forge, furnace, smithy.
|
Mahan Kosh Encyclopedia |
ਨਾਮ/n. ਪਹਾੜਾ. ਅੰਗ ਦੇ ਗੁਣਾ ਕਰਨ ਦੀ ਸੂਚੀ ਅਥਵਾ- ਨਕ਼ਸ਼ਾ. ਗਣਿਤ ਦਾ ਕੋਠਾ. Table of multiplication। 2. ਸੰ. ਪ੍ਰਸ੍ਤਾਰ. ਫੈਲਾਉ. ਵਿਸ੍ਤਾਰ। 3. ਪ੍ਰਭਾਵ. ਸਾਮਰਥ੍ਯ. “ਨਾਨਕ ਪ੍ਰਗਟ ਪਹਾਰੇ.” (ਸੋਰ ਮਃ ੫) “ਪ੍ਰਗਟ ਪਹਾਰਾ ਜਾਪਦਾ.” (ਮਃ ੪ ਵਾਰ ਗਉ ੧) 4. ਪ੍ਰਚਾਰ. ਚਲਨ। 5. ਪ੍ਰਹਾਰ ਕਰਨ ਦਾ ਥਾਂ. ਲੁਹਾਰ ਸੁਨਿਆਰ ਆਦਿ ਦਾ ਕਾਰਖ਼ਾਨਾ, ਜਿਸ ਵਿੱਚ ਧਾਤੁ ਨੂੰ ਤਪਾਕੇ ਘਨ (ਹਥੌੜੇ) ਦੇ ਪ੍ਰਹਾਰ ਨਾਲ ਘੜੀਦਾ ਹੈ. ਦੇਖੋ- ਪਾਹਾਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|