Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paa-u. 1. ਪੈਰ। 2. ਪਵਾਂ, ਜਾਵਾਂ। 3. ਪਾਵਾਂ, ਪ੍ਰਾਪਤ ਕਰਾਂ। 4. ਤੋਲ ਦੀ ਇਕ ਇਕਾਈ, ਸੇਰ ਦਾ ਚਉਣਾ ਹਿੱਸਾ। 1. feet. 2. auxiliary verb; fall. 3. obtain. 4. unit of wight, 250 grams. ਉਦਾਹਰਨਾ: 1. ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥ Raga Sireeraag 1, 1, 4:1 (P: 14). ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ ॥ Raga Gaurhee 5, Vaar 1, Salok, 5, 2:2 (P: 318). 2. ਤੂ ਦੇਖਹਿ ਹਉ ਮੁਕਰਿ ਪਾਉ ॥ Raga Sireeraag 1, 31, 2:3 (P: 25). ਸਾਧ ਤੇਰੇ ਕੇ ਚਰਨੀ ਪਾਉ ॥ Raga Gaurhee 5, Sukhmanee 16, 1:9 (P: 284). ਜਿਨਿ ਮੋਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ ॥ (ਪੈ ਰਿਹਾ ਹਾਂ). Raga Soohee 5, 43, 1:1 (P: 745). 3. ਸਿਮਰਿ ਸਿਮਰਿ ਸਦਾ ਸੁਖ ਪਾਉ ॥ Raga Gaurhee 5, Sukhmanee 19, 3:6 (P: 288). 4. ਪਾਉ ਘੀਉ ਸੰਗਿ ਲੂਨਾ ॥ Raga Sorath, Kabir, 11, 2:1 (P: 656).
|
SGGS Gurmukhi-English Dictionary |
[1. P. v. 2. N.] 1. (from Pâunâ) to find, get, obtain, put, add, mix, to infuse (life), to put on (clothes). 2. (from Sk. Pāda) foot
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਪਾਦ. ਪਾ. ਪੈਰ. ਚਰਨ. “ਪਰਸੀ ਗੁਰ ਕੇ ਪਾਉ.” (ਮਾਝ ਮਃ ੫ ਦਿਨਰੈਣ) 2. ਸੇਰ ਦਾ ਚੌਥਾ ਹਿੱਸਾ. ਪਾਈਆ. “ਪਾਉ ਘੀਉ ਸੰਗਿ ਲੂਨਾ.” (ਸੋਰ ਕਬੀਰ) 3. ਪ੍ਰਾਪਤ ਕਰ. ਹਾਸਿਲ ਕਰ. “ਗੁਰਪ੍ਰਸਾਦਿ ਨਾਨਕ ਸੁਖ ਪਾਉ.” (ਸੁਖਮਨੀ) 4. ਪਵਾਂ. ਪੜਾਂ. “ਸਾਧੁ ਤੇਰੇ ਕੀ ਚਰਨੀ ਪਾਉ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|