Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paar. 1. ਅੰਤ, ਹੱਦ। 2. ਦੂਜਾ ਕਿਨਾਰਾ, ਪਰਲਾ ਕਿਨਾਰਾ ਭਾਵ ਪਰਲੋਕ। 1. end. 2. next world. ਉਦਾਹਰਨਾ: 1. ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ ॥ Raga Gaurhee 5, Sukhmanee 1, 7:8 (P: 263). 2. ਕਹਿ ਕਬੀਰ ਉਰਵਾਰ ਨ ਪਾਰ ॥ Raga Gaurhee, Kabir, Thitee, 1 Salok:2 (P: 343). ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਨ ਪਤਾਲੁ ॥ (ਲੋਕ ਪ੍ਰਲੋਕ). Raga Gaurhee Ravidas, 1, 3, 1 (P: 346).
|
SGGS Gurmukhi-English Dictionary |
[P. n.] Far side, further bank
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. the opposite bank, far side; limit, bound; adv. across, over, beyond, on the far side.
|
Mahan Kosh Encyclopedia |
ਨਾਮ/n. ਪਾੜ. ਸੰਨ੍ਹ. ਨਕ਼ਬ. “ਇਸ ਕੋ ਪਾਰ ਦਯੋ ਦਰਸਾਵੈ.” (ਗੁਪ੍ਰਸੂ) 2. ਸੰ. पार्. ਧਾ. ਸਮਾਪਤ ਕਰਨਾ, ਪੂਰਾ ਕਰਨਾ। 3. ਨਾਮ/n. ਦੂਜਾ ਕਿਨਾਰਾ. ਪਰਲਾ ਕਿਨਾਰਾ. ਅਪਰ ਤਟ. “ਪਾਰ ਪਰੇ ਜਗਸਾਗਰ ਤੇ.” (ਗੁਪ੍ਰਸੂ) 4. ਅੰਤ. ਹੱਦ. “ਪਾਰ ਨ ਪਾਇ ਸਕੈ ਪਦਮਾਪਤਿ.” (ਅਕਾਲ) 5. ਕ੍ਰਿ. ਵਿ. ਪਰਲੇ ਪਾਸੇ. ਦੂਜੀ ਵੱਲ। 6. ਦੇਖੋ- ਪਾਰਿ. ਪਾੜਕੇ. “ਉਰ ਤੇ ਪਰਦਾ ਭ੍ਰਮ ਕੋ ਸਭ ਪਾਰ.” (ਗੁਪ੍ਰਸੂ) 7. ਫ਼ਾ. [پار] ਪਿਛਲਾ ਸਾਲ. ਵੀਤਿਆ ਵਰ੍ਹਾ। 8. ਫ਼ਾ. [پارہ] ਪਾਰਹ. ਖੰਡ ਟੁਕੜਾ. ਟੂਕ. “ਸਿਰ ਕਰਵਤ ਸਹਿ ਤਰੁ ਪਾਰ ਪਾਰ ਹੈ.” (ਭਾਗੁ ਕ) ਪਾਰਹ ਪਾਰਹ ਹੁੰਦਾ ਹੈ। 9. ਦੇਖੋ- ਪਾਰਨ. “ਜਿਸ ਕਾਸਟ ਕੋ ਪਾਰ ਬਧਾਵੈ.” (ਗੁਪ੍ਰਸੂ) ਪਾਲਕੇ ਵਧਾਂਉਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|