Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paal. 1. ਪੱਲਾ, ਦਾਮਨ। 2. ਪਾਲਦਾ ਹੈ, ਪਾਲਣਹਾਰ । 1. skirt, border of shirt. 2. nurtures. ਉਦਾਹਰਨਾ: 1. ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ ॥ Raga Dhanaasaree 5, 38, 2:2 (P: 680). ਜਗਤ ਉਧਾਰਨ ਸਾਧ ਪ੍ਰਭ ਤਿਨੑ ਲਾਗਹੁ ਪਾਲ ॥ Raga Bilaaval 5, 41, 2:1 (P: 811). ਉਧਰੇ ਭ੍ਰਮ ਮੋਹ ਸਾਗਰ ਲਗਿ ਸੰਤਨਾ ਪਰ ਪਾਲ ॥ Raga Kedaaraa 5, 2, 2:6 (P: 1119). 2. ਜਿਉ ਰਾਖੈ ਮਹਤਾਰੀ ਬਾਰਿਕ ਕਉ ਤੈਸੇ ਹੀ ਪ੍ਰਭ ਪਾਲ ॥ Raga Dhanaasaree 5, 39, 1:2 (P: 680).
|
SGGS Gurmukhi-English Dictionary |
1. skirt, border of shirt. 2. nurtures.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. same as ਪਾਲ਼ suff. meaning sustainer protector as in ਦੁਆਰਪਾਲ; v. imperative form of ਪਾਲਣਾ, rear.
|
Mahan Kosh Encyclopedia |
ਨਾਮ/n. ਪੱਲਾ. ਦਾਮਨ. “ਨਾਨਕ ਬਾਂਧਿਓ ਪਾਲ.” (ਧਨਾ ਮਃ ੫) “ਜਗਤ ਉਧਾਰਨ ਸਾਧੁਪ੍ਰਭੁ ਤਿਨ ਲਾਗੋ ਪਾਲ.” (ਬਿਲਾ ਮਃ ੫) 2. ਨੌਕਾ ਦਾ ਬਾਦਬਾਨ. ਜਹਾਜ਼ ਦਾ ਉਹ ਵਸਤ੍ਰ, ਜੋ ਹਵਾ ਦੇ ਰੁਖ ਤਾਣਿਆ ਜਾਂਦਾ ਹੈ, ਜਿਸ ਦੇ ਸਹਾਰੇ ਚਾਲ ਤੇਜ਼ ਹੁੰਦੀ ਹੈ. “ਉਧਰੇ ਭ੍ਰਮ ਮੋਹ ਸਾਗਰ ਲਗਿ ਸੰਤਨਾ ਪਗ ਪਾਲ.” (ਕੇਦਾ ਮਃ ੫) ਦੇਖੋ- ਅੰ Pall। 3. ਪਲਨਾ. ਝੂਲਾ. “ਦਿਯੋ ਏਕ ਪਾਲੰ ਸੁਬਾਲੰ ਰਿਖੀਸੰ.” (ਰਾਮਾਵ) 4. ਪੱਤੇ ਫੂਸ ਆਦਿ ਵਿੱਚ ਪਕਾਉਣ ਲਈ ਫਲਾਂ ਨੂੰ ਰੱਖਣ ਦੀ ਕ੍ਰਿਯਾ. ਸੰ. ਪੱਲ. “ਅੰਬ ਪਾਲ ਦਾ, ਖਰਬੂਜਾ ਡਾਲ ਦਾ.” (ਲੋਕੋ) 5. ਛੋਟਾ ਤੰਬੂ। 6. ਸ਼੍ਰੇਣੀ. ਕਤਾਰ। 7. ਪਾਣੀ ਦਾ ਬੰਨ੍ਹ. ਵੱਟ। 8. ਸੰ. पाल्. ਧਾ. ਪਾਲਨ ਕਰਨਾ, ਰਖ੍ਯਾ ਕਰਨੀ। 9. ਵਿ. ਪਾਲਕ. ਪਾਲਣ ਵਾਲਾ. ਰਕ੍ਸ਼ਕ. “ਤੂ ਅਪਰੰਪਰ ਸਰਬ ਪਾਲ.” (ਬਸੰ ਮਃ ੧) “ਜਿਉ ਰਾਖੈ ਮਹਤਾਰੀ ਬਾਲਕ ਕਉ ਤੈਸੇ ਹੀ ਪ੍ਰਭੁ ਪਾਲ.” (ਧਨਾ ਮਃ ੫) 10. ਇੱਕ ਜੱਟ ਗੋਤ। 11. ਇੱਕ ਪਹਾੜੀ ਜਾਤਿ। 12. ਇੱਕ ਰਾਜਵੰਸ਼, ਜਿਸ ਦੇ ੧੮ ਰਾਜਿਆਂ ਨੇ ਸਨ ੮੧੫ ਤੋਂ ੧੨੦੦ ਤਕ ਬੰਗਾਲ ਅਤੇ ਮਗਧ ਵਿੱਚ ਰਾਜ ਕੀਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|