Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paas. 1. ਕੋਲ, ਸਪੀਪ, ਨੇੜੇ। 2. ਪਾਸੋਂ, ਤੋਂ, ਕੋਲੋਂ। 3. ਪਾਸੇ, ਤਰਫ। 4. ਪਾਸਕੂ ਦੇ, ਵਾਧੂ ਦੇ। 5. ਪਾਸਾ, ਬਗਲ। 1. near; around. 2. from. 3. side, other. 4. counterbalance. 5. side. ਉਦਾਹਰਨਾ: 1. ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾਰਸਿ ਗਾਊਂ ਰੇ ॥ Raga Gaurhee, Kabir, 66, 1:1 (P: 338). ਹਮਰੇ ਅਵਗੁਨ ਸੰਗਿ ਗੁਰ ਮੇਟੇ ਜਨ ਨਾਨਕ ਮੇਲਿ ਲੀਏ ਪ੍ਰਭ ਪਾਸ ॥ Raga Kaanrhaa 4, 3, 4:2 (P: 1295). 2. ਜਗਤ ਪਾਸ ਤੇ ਲੇਤੇ ਦਾਨੁ ॥ Raga Gond 5, 11, 2:1 (P: 865). 3. ਕਿਆ ਤਕਹਿ ਬਿਆ ਪਾਸ ਕਰਿ ਹੀਅੜੇ ਹਿਕੁ ਅਧਾਰੁ ॥ Raga Maaroo 3, Vaar 11, Salok, 5, 3:1 (P: 1098). 4. ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ ॥ Raga Parbhaatee, Kabir, 2, 3:2 (P: 1349). 5. ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਨਿ ਪਾਸ ॥ Salok, Farid, 21:1 (P: 1379).
|
SGGS Gurmukhi-English Dictionary |
1. near; around. 2. from. 3. side, other. 4. counterbalance. 5. side.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. pass, permit, signal to allow overtaking; respect, regard. (2) adj. passed (in examination); overturned, tuned on a side (for vehicles). (3) adv. same as ਕੋਲ਼, near.
|
Mahan Kosh Encyclopedia |
ਸੰ. ਪਾਰਸ਼੍ਵ. ਨਾਮ/n. ਬਗਲ. ਪਾਸਾ. “ਧੁਖਿ ਧੁਖਿ ਉਠਨਿ ਪਾਸ.” (ਸ. ਫਰੀਦ) 2. ਓਰ. ਤ਼ਰਫ਼। 3. ਕ੍ਰਿ. ਵਿ. ਨੇੜੇ. ਸਮੀਪ. ਕੋਲ. “ਲੈ ਭੇਟਾ ਪਹੁਚ੍ਯੋ ਗੁਰੁ ਪਾਸ.” (ਗੁਪ੍ਰਸੂ) 4. ਸੰ. ਪਾਸ਼. ਨਾਮ/n. ਫਾਹੀ. ਫੰਦਾ. “ਪਾਸਨ ਪਾਸ ਲਏ ਅਰਿ ਕੇਤਕ.” (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ. ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੂ ਫਾਹੁਣ ਦਾ, ਦੂਜਾ ਮਨੁੱਖਾਂ ਲਈ. ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈਜਾਂਦਾ, ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋਜਾਂਦਾ। ਜਦ ਕਿਸੇ ਸ਼ਬਦ ਦੇ ਅੰਤ ਪਾਸ਼ ਸ਼ਬਦ ਆਵੇ, ਤਾਂ ਇਸ ਦਾ ਅਰਥ ਹੋਂਦਾ ਹੈ ਸਮੂਹ, ਸਮੁਦਾਯ. “ਕੇਸ ਪਾਸ਼ ਛਬਿ ਰਾਸ ਸੁਧਾਰੇ। ਨੂਰੋ ਕਰਿ ਬਾਂਧੀ ਦਸਤਾਰੇ.” (ਗੁਪ੍ਰਸੂ) 5. ਫ਼ਾ. [پاش] ਪਾਸ਼. ਫਟਣਾ. ਟੁਕੜੇ ਹੋਣਾ. ਬਿਖਰਨਾ। 6. ਫ਼ਾ. [پاس] ਨਿਗਹਬਾਨੀ। 7. ਰਖ੍ਯਾ। 8. ਪਹਰ. ਤਿੰਨ ਘੰਟੇ ਦਾ ਸਮਾਂ। 9. ਅੰ. Pass. ਰਾਹਦਾਰੀ ਦਾ ਪਰਵਾਨਾ. ਯਾਤ੍ਰਾ ਲਈ ਆਗ੍ਯਾ ਪਤ੍ਰ. ਜਿਵੇਂ- ਉਸ ਨੇ ਵਲਾਯਤ ਜਾਣ ਲਈ ਪਾਸ ਲੈ ਲਿਆ ਹੈ. ਉਸ ਨੂੰ ਰੇਲ ਦਾ ਪਾਸ ਮਿਲ ਗਿਆ ਹੈ। 10. ਗੁਜ਼ਰਨ (ਲੰਘਣ) ਦੀ ਕ੍ਰਿਯਾ. ਜਿਵੇਂ- ਗੱਡੀ ਸਟੇਸ਼ਨੋਂ ਪਾਸ ਹੋਗਈ। 11. ਪਰੀਖਿਆ (ਇਮਤਿਹਾਨ) ਤੋਂ ਪਾਰ ਹੋਣਾ. ਇਮਤਿਹਾਨ ਵਿੱਚ ਕਾਮਯਾਬ. ਜਿਵੇਂ- ਉਹ ਐਮ. ਏ. ਪਾਸ ਹੋ ਗਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|