Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paahee. 1. ਜੁਤੀਆਂ। 2. ਪਾਏ, ਸੁਟੇ ਜਾਣਗੇ। 3. ਪ੍ਰਾਪਤ ਕਰਨਾ। 4. ਪਾਂਦੇ, ਪਾਉਂਦੇ। 5. ਪਾਸ, ਕੋਲ। 6. ਪ੍ਰਾਪਤ ਹੁੰਦਾ ਹੈ। 1. shoes. 2. thrown, put. 3. get. 4. auxiliary verb, thrash. 5. with, in possession. 6. obtain; auxiliary verb. ਉਦਾਹਰਨਾ: 1. ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ ਪਾਹਿ ॥ Raga Maajh 1, Vaar 24, Salok, 1, 1:3 (P: 149). 2. ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ ॥ Raga Maajh 1, Vaar 26, Salok, 1, 1:5 (P: 149). ਕੋਈ ਜਾਇ ਮਿਲੈ ਤਿਨ ਨਿੰਦਕਾ ਮੁਹ ਫਿਕੇ ਥੁਕ ਫੁਕ ਮੁਹਿ ਪਾਹੀ ॥ (ਪਾਈਆਂ ਜਾਂਦੀਆਂ ਹਨ). Raga Gaurhee 4, Vaar 15, Salok, 4, 2:2 (P: 308). 3. ਸੁਖੋ ਸੁਖੁ ਪਾਹੀ ॥ Raga Aaasaa 5, 143, 3:2 (P: 407). 4. ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ ਕਣ ਬਿਨੁ ਗਾਹੁ ਕਿ ਪਾਹੀ ॥ Raga Goojree, Trilochan, 1, 4:2 (P: 526). 5. ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥ Raga Sorath 1, 9, 1:1 (P: 598). 6. ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ ਸਚੁ ਗੁਰ ਬਚਨੀ ਫਲੁ ਪਾਹੀ ਜੀਉ ॥ Raga Sorath 1, 9, 4:1 (P: 598). ਮੀਨੁ ਬਿਛੋਹਾ ਨ ਸਹੈ ਜਲ ਬਿਨੁ ਮਰਿ ਪਾਹੀ ॥ (ਪੈਂਦੀ ਹੈ). Raga Kedaaraa 5, Chhant 1, 2:2 (P: 1122).
|
SGGS Gurmukhi-English Dictionary |
1. shoes. 2. (aux. v.) did, done, achieved, obtained. 3. adjascent.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. colloq. see ਪਾਂਧੀ, traveler; dia. see ਗੁਜਾਰਾ, tenant; dyer; cf. ਪਾਹ.
|
Mahan Kosh Encyclopedia |
ਪਾਸ. ਕੋਲ. ਸਮੀਪ. “ਸੋ ਅੰਮ੍ਰਿਤ ਗੁਰ ਪਾਹੀ ਜੀਉ.” (ਸੋਰ ਮਃ ੧) 2. ਪਨਹੀ. ਜੂਤਾ. “ਨਾਹਿ ਤ ਪਾਹੀ ਪਾਹਿ.” (ਮਃ ੧ ਵਾਰ ਮਾਝ) ਨਹੀਂ ਤਾਂ ਪੌਲੇ ਪੈਂਦੇ ਹਨ। 3. ਪਾਹ (ਮਾਰਗ) ਜਾਣ ਵਾਲਾ. ਰਾਹੀ. ਪੰਥੀ। 4. ਪ੍ਰਾਪ੍ਤਿ. “ਗੁਰਬਚਨੀ ਫਲ ਪਾਹੀ.” (ਸੋਰ ਮਃ ੧) 5. ਪਾਉਂਦਾ. ਪਾਉਂਦੇ. “ਕਣ ਬਿਨੁ ਗਾਹੁ ਕਿ ਪਾਹੀ?” (ਗੂਜ ਤ੍ਰਿਲੋਚਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|