Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Piṛ. 1. ਅਖਾੜਾ। 2. ਲੜਾਈ, ਝਗੜਾ। 3. ਬਾਜ਼ੀ, ਖੇਡ। 1. arena. 2. set stage, started quarrel. 3. game. ਉਦਾਹਰਨਾ: 1. ਮਾਇਆ ਕਾਰਣਿ ਪਿੜ ਬੰਧਿ ਨਾਚੈ ਦੂਜੈ ਭਾਇ ਦੁਖੁ ਪਾਵਣਿਆ ॥ Raga Maajh 3, Asatpadee 21, 6:3 (P: 122). 2. ਭੀ ਉਠਿ ਰਚਿਓਨੁ ਵਾਦੁ ਸੈ ਵਰੑਿਆ ਕੀ ਪਿੜ ਬਧੀ ॥ (ਝਗੜਾ ਵਿਡ ਲਿਆ). Raga Maajh 1, Vaar 17ਸ, 1, 1:8 (P: 146). 3. ਬਹੁ ਚਿੰਤਾ ਪਿੜ ਚਾਲੈ ਹਾਰੀ ॥ (ਜੀਵਨ ਰੂਪੀ ਖੇਡ). Raga Gaurhee 1, Asatpadee 3, 4:2 (P: 222). ਨਾਮੁ ਧਿਆਏ ਤਾ ਸੁਖੁ ਪਾਏ ਬਿਨੁ ਨਾਵੈ ਪਿੜ ਕਾਚੀ ॥ Raga Vadhans 1, Alaahnneeaan 4, 1:4 (P: 581).
|
SGGS Gurmukhi-English Dictionary |
1. arena. 2. set stage, started quarrel. 3. game.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. arena, ring threshing floor.
|
Mahan Kosh Encyclopedia |
ਨਾਮ/n. ਖਲਹਾਨ ਗਾਹੁਣ ਦੀ ਥਾਂ। 2. ਅਖਾੜਾ. ਬਾਜੀ ਪਾਉਣ ਦਾ ਅਸਥਾਨ. “ਮਾਇਆ ਕਾਰਣਿ ਪਿੜਬੰਧਿ ਨਾਚੈ.” (ਮਾਝ ਅ: ਮਃ ੩) 3. ਬਾਜ਼ੀ. ਖੇਡ. “ਬਿਨ ਨਾਵੈ ਪਿੜ ਕਾਚੀ.” (ਵਡ ਅਲਾਹਣੀ ਮਃ ੧) “ਆਪੇ ਪਾਸਾ ਆਪੇ ਸਾਰੀ, ਆਪੇ ਪਿੜਬਾਂਧੀ.” (ਮਾਰੂ ਸੋਲਹੇ ਮਃ ੧) 4. ਜੰਗਭੂਮਿ। 5. ਜੰਗ. ਲੜਾਈ. “ਸੈ ਵਰਿਆਂ ਕੀ ਪਿੜ ਬਧੀ.” (ਮਃ ੧ ਵਾਰ ਮਾਝ) “ਏਕੁ ਵਿਸਾਰੇ ਤਾ ਪਿੜ ਹਾਰੇ.” (ਮਾਰੂ ਸੋਲਹੇ ਮਃ ੧) 6. ਤੇਉਣ (ਤਿੰਜਣ) ਵਿੱਚ ਇਕੱਠੀਆਂ ਹੋਈਆਂ ਲੜਕੀਆਂ ਦਾ ਸਮੁਦਾਯ ਭੀ ਪਿੜ ਸੱਦੀਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|