Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Peepaa. 1483 ਸੰਗਤ ਵਿਚ ਜਨਮੇ ਗਗਨੌਰ ਦਾ ਰਾਜਾ ਜੋ ਪਹਿਲਾ ਦੁਰਗਾ ਭਗਤ ਸੀ ਪਰ ਫਿਰ ਰਾਮਾਨੰਦ ਜੀ ਦੇ ਪ੍ਰਭਾਵ ਅਧੀਨ ਵੈਰਾਗ ਵਿਚ ਆ ਘਰ ਬਾਹਰ ਛੱਡ ਭਗਤ ਹੋਏ। ਇਨਾਂ ਦਾ ਇਕ ਸ਼ਬਦ ਧਨਾਸਰੀ ਰਾਗ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਹੈ। one of the Bhagats whose Bani has been included in Sri Guru Granth Sahib. ਉਦਾਹਰਨ: ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥ Raga Dhanaasaree, Peepaa, 1, 2:2 (P: 695).
|
English Translation |
n.m. tin container, can, canister.
|
Mahan Kosh Encyclopedia |
ਨਾਮ/n. ਢੋਲ ਦੇ ਆਕਾਰ ਦਾ ਕਾਠ ਅਥਵਾ- ਧਾਤੁ ਦਾ ਬਰਤਨ. Cask. ੨. ਇੱਕ ਮਹਾਪੁਰਖ, ਜੋ ਗਗਰੌਨ ਦਾ ਸਰਦਾਰ ਸੀ.{1365} ਇਸ ਦਾ ਜਨਮ ਸੰਮਤ ੧੪੮੩ ਵਿੱਚ ਹੋਇਆ. ਪੀਪਾ ਪਹਿਲਾਂ ਦੁਰਗਾ ਦਾ ਭਗਤ ਸੀ ਫੇਰ ਰਾਮਾਨੰਦ ਜੀ ਦਾ ਚੇਲਾ ਹੋਕੇ ਵੈਰਾਗਦਸ਼ਾ ਵਿੱਚ ਆਪਣੀ ਇਸਤ੍ਰੀ ਸੀਤਾ ਸਮੇਤ ਘਰ ਤਿਆਗਕੇ ਦੇਸ਼ਾਟਨ ਕਰਕੇ ਅਵਸਥਾ ਵਿਤਾਈ. ਇਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦੇਖੀਜਾਂਦੀ ਹੈ. “ਪੀਪਾ ਪ੍ਰਣਵੈ ਪਰਮ ਤਤੁ ਹੈ.” (ਧਨਾ ਪੀਪਾ). Footnotes: {1365} ਗਗਰੌਨ ਕੋਟੇ ਤੋਂ ੪੫ ਮੀਲ ਦੱਖਣ ਪੂਰਵ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|