Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Purab. 1. ਪਿਛਲੀ, ਪਹਿਲੀ, ਪੂਰਬਲੀ। 2. ਸ਼ੁਭ ਅਵਸਰ (ਦਸ ਪੁਰਬ ਜਦੋਂ ਪਰੰਪਰਕ ਤੌਰ ਤੇ ਇਸਨਾਨ ਕਰਨਾ ਚੰਗਾ ਮੰਨਿਆ ਜਾਂਦਾ ਹੈ) ਉਹ ਹਨ: ਅੱਠੇ, ਚੌਂਦੇ, ਮਸਿਆ, ਸੰਗਰਾਂਦ, ਪੂਰਨਮਾਸ਼ੀ, ਉਤਰਾਇਣ, ਦਖਣਾਇਣ, ਵਯ ਤਿਪਾਤ, ਚੰਨ ਤੇ ਸੂਰਜ ਦੇ ਗ੍ਰਹਿਣ)। 1. earlier, prenatal. 2. festivals, auspicious occasion. ਉਦਾਹਰਨਾ: 1. ਤਿਸੁ ਮਿਲਿਆ ਜਿਸੁ ਪੁਰਬ ਕਮਾਈ ॥ Raga Maajh 5, 48, 2:2 (P: 108). ਤਿਨਿ ਹਰਿ ਧਨੁ ਪਾਇਆ ਜਿਸੁ ਪੁਰਬ ਲਿਖੇ ਕਾ ਲਹਣਾ ॥ (ਪਹਿਲਾਂ ਦੇ ਲਿਖੇ ਭਾਵ ਭਾਗਾਂ ਅਨੁਸਾਰ). Raga Aaasaa 5, 18, 4:1 (P: 375). 2. ਗੁਰ ਗਿਆਨ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥ Raga Dhanaasaree 1, Chhant 1, 1:3 (P: 687).
|
SGGS Gurmukhi-English Dictionary |
1. earlier, prenatal. 2. festivals, auspicious occasion.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. religious function or festival; fiesta, any festival or festive occasion.
|
Mahan Kosh Encyclopedia |
ਸੰ. ਪੂਰਵ. ਵਿ. ਪਹਿਲਾਂ। 2. ਸੰ. पर्वन्. ਪਰਵ. ਨਾਮ/n. ਉਤਸਵ. ਤ੍ਯੋਹਾਰ. “ਭਾਇ ਭਗਤਿ ਗੁਰਪੁਰਬ ਕਰਿ ਨਾਮ ਦਾਨ ਇਸਨਾਨ ਦ੍ਰਿੜ੍ਹਾਯਾ.” (ਭਾਗੁ) 3. ਕਿਸੇ ਤੀਰਥ ਦਾ ਖ਼ਾਸ ਦਿਨ, ਧਰਮ ਗ੍ਰੰਥਾਂ ਅਨੁਸਾਰ ਮੰਨਿਆ ਹੋਯਾ. “ਬਾਬਾ ਆਇਆ ਤੀਰਥੀਂ ਤੀਰਥ ਪੁਰਬ ਸਭੈ ਫਿਰ ਦੇਖੇ.” (ਭਾਗੁ) 4. ਦੇਖੋ- ਪੁਰਬੁ 3. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|