Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Puraaṇ. 1. ਹਿੰਦੂਆਂ ਦੇ ਧਾਰਮਿਕ ਗ੍ਰੰਥ, ਪ੍ਰਸਿੱਧ 18 ਹਨ। 2. ਪ੍ਰਾਚੀਨ ਪ੍ਰਸੰਗ ਤੇ ਇਤਿਹਾਸ ਨੂੰ ਧਰਿਨ ਕਰੀਏ। 1. religious books of hindus. 2. reciting of Puranas. ਉਦਾਹਰਨਾ: 1. ਆਖਿਹ ਵੇਦ ਪਾਠ ਪੁਰਾਣ ॥ Japujee, Guru Nanak Dev, 26:11 (P: 5). 2. ਪੋਥੀ ਪੁਰਾਣ ਕਮਾਈਐ ॥ Raga Sireeraag 1, 33, 2:1 (P: 25).
|
SGGS Gurmukhi-English Dictionary |
1. religious books of Hindus. 2. reciting of Puranas.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. any of the several holy books of Hindu mythology, Purana.
|
Mahan Kosh Encyclopedia |
ਸੰ. ਵਿ. ਪੁਰਾਣਾ. ਪ੍ਰਾਚੀਨ। 2. ਨਾਮ/n. ਰੁਦ੍ਰ ਸ਼ਿਵ। 3. ਪ੍ਰਾਚੀਨ ਪ੍ਰਸੰਗ ਅਤੇ ਇਤਿਹਾਸ. “ਪੋਥੀ ਪੁਰਾਣ ਕਮਾਈਐ.” (ਸ੍ਰੀ ਮਃ ੧) 4. ਰਿਖੀ ਵ੍ਯਾਸ ਅਥਵਾ- ਉਸ ਦੇ ਨਾਉਂ ਤੋਂ ਹੋਰ ਵਿਦ੍ਵਾਨਾਂ ਦੇ ਰਚੇ ਹੋਏ ਇਤਿਹਾਸ ਨਾਲ ਮਿਲੇ ਧਰਮਗ੍ਰੰਥ, ਜਿਨ੍ਹਾਂ ਦੀ ਗਿਣਤੀ ਅਠਾਰਾਂ ਹੈ ਅਤੇ ਸ਼ਲੋਕਾਂ ਦੀ ਗਿਣਤੀ ਚਾਰ ਲੱਖ ਹੈ, ਵਿਸ਼ਨੁ ਅਤੇ ਬ੍ਰਹਮਾਂਡ ਪੁਰਾਣ ਵਿੱਚ ਪੁਰਾਣ ਦਾ ਲੱਛਣ ਇਹ ਕੀਤਾ ਹੈ- ''सर्गञ्च प्रतिसर्गञ्च वंशो मन्वन्तराणिच। वंशानुचरितं चैव, पुराणं पञ्च लक्षणम्॥'‘ ਜਗਤ ਦੀ ਉਤਪੱਤੀ, ਪ੍ਰਲੈ, ਦੇਵਤਾ ਅਤੇ ਪਿਤਰਾਂ ਦੀ ਵੰਸ਼ਾਵਲੀ, ਮਨੁ ਦੇ ਰਾਜ ਦਾ ਸਮਾਂ ਅਤੇ ਉਸ ਦਾ ਹਾਲ, ਸੂਰਜ ਅਤੇ ਚੰਦ੍ਰਵੰਸ਼ ਦੀ ਕਥਾ, ਜਿਸ ਵਿੱਚ ਇਹ ਪੰਜ ਪ੍ਰਸੰਗ ਹੋਣ, ਉਹ ਪੁਰਾਣ ਹੈ. ਪੁਰਾਣਾਂ ਦੀ ਗਿਣਤੀ ਅਠਾਰਾਂ ਹੈ, ਯਥਾ- ਵਿਸ਼ਨੁ ਪੁਰਾਣ, ਪਦਮ, ਬ੍ਰਹ੍ਮ, ਸ਼ਿਵ, ਭਾਗਵਤ, ਨਾਰਦ, ਮਾਰਕੰਡੇਯ, ਅਗਨਿ, ਬ੍ਰਹ੍ਮਵੈਵਰਤ, ਲਿੰਗ, ਵਾਰਾਹ, ਸਕੰਦ, ਵਾਮਨ, ਕੂਰਮ, ਮਤਸ੍ਯ, ਗਰੁੜ, ਬ੍ਰਹਮਾਂਡ ਅਤੇ ਭਵਿਸ਼੍ਯ ਪੁਰਾਣ. ਇਨ੍ਹਾਂ ਪ੍ਰਧਾਨ ਅਠਾਰਾਂ ਪੁਰਾਣਾਂ ਤੋਂ ਵੱਖ, ਅਠਾਰਾਂ ਉਪਪੁਰਾਣ ਭੀ ਹਨ- ਸਨਤਕੁਮਾਰ ਪੁਰਾਣ, ਨਾਰਸਿੰਹ, ਨਾਰਦੀਯ, ਦੇਵੀਭਾਗਵਤ, ਦੁਰਵਾਸਾ, ਕਪਿਲ, ਮਾਨਵ, ਔਸ਼ਨਸ, ਵਰੁਣ, ਕਾਲਿਕਾ, ਸ਼ਾਂਬ, ਨੰਦਾ, ਸੌਰ, ਪਾਰਾਸ਼ਰ, ਆਦਿਤਯ, ਮਾਹੇਸ਼੍ਵਰ, ਭਾਰਗਵ ਅਤੇ ਵਾਸ਼ਿਸ਼੍ਠ।{1372} 5. ਅਠਾਰਾਂ ਸੰਖ੍ਯਾ ਬੋਧਕ, ਕਿਉਂਕਿ ਪੁਰਾਣ ਨਾਉਂ ਦੇ ਗ੍ਰੰਥ ੧੮ ਹਨ. Footnotes: {1372} ਕਈ ਗ੍ਰੰਥਾਂ ਵਿੱਚ ਨਾਵਾਂ ਦਾ ਫਰਕ ਹੈ. ਦੇਖੋ- ਉਪਪੁਰਾਣ।
Mahan Kosh data provided by Bhai Baljinder Singh (RaraSahib Wale);
See https://www.ik13.com
|
|