Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Puree. 1. ਨਗਰੀ। 2. ਦੁਆਰਕਾ ਪੁਰੀ। 1. realm. 2. Dwarka Puri. ਉਦਾਹਰਨਾ: 1. ਸਿਵ ਪੁਰੀ ਬ੍ਰਹਮ ਇੰਦ੍ਰ ਪੁਰੀ ਨਿਹਚਲੁ ਕੋ ਥਾਉ ਨਾਹਿ ॥ Raga Gaurhee 5, 158, 3:1 (P: 214). 2. ਕਾਸੀ ਕਾਂਤੀ ਪੁਰੀ ਦੁਆਰਾ ॥ Raga Maaroo 1, Solhaa 2, 9:2 (P: 1022).
|
SGGS Gurmukhi-English Dictionary |
1. realm. 2. Dwarka Puri.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
suff. same as ਪੁਰ2.
|
Mahan Kosh Encyclopedia |
ਸੰ. ਨਾਮ/n. ਜੋ ਆਦਮੀਆਂ ਦੀ ਆਬਾਦੀ ਅਤੇ ਧਨ ਸੰਪਦਾ ਵਿੱਚ ਵਧੀ ਹੋਈ ਹੈ. ਨਗਰੀ. ਸ਼ਹਰ. “ਕਰੋ ਬਸਾਵਨ ਸੁੰਦਰ ਪੁਰੀ.” (ਗੁਪ੍ਰਸੂ) 2. ਭਾਵ- ਸ੍ਵਰਗ ਲੋਕ. ਦੇਵਪੁਰੀ. “ਪਾਤਾਲ ਪੁਰੀ ਜੈਕਾਰ ਧੁਨੀ.” (ਸਵੈਯੇ ਮਃ ੧ ਕੇ) “ਪਾਤਾਲ ਅਤੇ ਆਕਾਸ਼ ਲੋਕ ਵਿੱਚ ਜੈਕਾਰ ਧੁਨਿ। 3. ਦਸ਼ ਭੇਦ ਸੰਨ੍ਯਾਸੀਆਂ ਵਿੱਚੋਂ ਇੱਕ ਜਮਾਤ, ਜਿਸ ਦੇ ਨਾਮ ਅੰਤ ਪੁਰੀ ਸ਼ਬਦ ਲਗਦਾ ਹੈ. “ਪੁਰ ਜਾਸ ਸਿੱਖ ਕੀਨੇ ਅਪਾਰ। ਪੁਰੀ ਨਾਮ ਤੌਨ ਜਾਨੋ ਵਿਚਾਰ.” (ਦੱਤਾਵ) ਦੇਖੋ- ਦਸ ਨਾਮ ਸੰਨ੍ਯਾਸੀ। 4. ਪੁਰੁਸ਼ੋੱਤਮਪੁਰੀ ਦਾ ਸੰਖੇਪ, ਉੜੀਸੇ ਵਿੱਚ ਪੁਰੀ ਨਾਮ ਤੋਂ ਪ੍ਰਸਿੱਧ ਨਗਰੀ. ਦੇਖੋ- ਜਗੰਨਾਥ 2। 5. ਦੇਖੋ- ਪੁੜੀ. ਪੁਟਿਕਾ. “ਪੁਰੀ ਏਕ ਦੀਨੀ ਤਿਨ ਪਾਨੇ.” (ਨਾਪ੍ਰ) 6. ਪਾਨਾਂ ਦੀ ਬੀੜੀ. ਗਿਲੌਰੀ. “ਪਾਨ ਖਾਇਕਰ ਪੁਰੀ ਬਨਾਈ.” (ਚਰਿਤ੍ਰ ੬੬) 7. ਪੂਰਣ ਹੋਈ. “ਨਾਹਿ ਪੁਰੀ ਮਨਭਾਵਨਾ.” (ਗੁਪ੍ਰਸੂ) 8. ਪੂਰਿਤ ਹੋਈ. ਭਰੀਹੋਈ. “ਗੁਰੁਕੀਰਤਿ ਸੇ ਹੈ ਪੁਰੀ.” (ਗੁਪ੍ਰਸੂ) 9. ਖਤ੍ਰੀਆਂ ਦੀ ਇੱਕ ਜਾਤਿ ਜੋ ਛੀ ਜਾਤਾਂ ਵਿੱਚ ਗਿਣੀਦੀ ਹੈ. ਦੇਖੋ- ਖਤ੍ਰੀ ਸ਼ਬਦ. “ਪੰਮੂ ਪੁਰੀ ਗੁਰੂ ਕਾ ਪਿਆਰਾ.” (ਭਾਗੁ) 10. ਅੰਤੜੀ. ਆਂਦ। 11. ਦੇਹ. ਸ਼ਰੀਰ। 12. ਨਦੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|