Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pooṫnaa. ਕ੍ਰਿਸ਼ਨ ਜੀ ਨੂੰ ਮਾਰਨ ਲਈ ਕੰਸ ਵਲੋਂ ਭੇਜੀ ਗਈ ਦਾਈ ਜਿਸ ਨੇ ਥਨਾਂ ਨੂੰ ਵਿਹੁ ਲਾ ਕੇ ਕ੍ਰਿਸ਼ਨ ਨੂੰ ਦੁੱਧ ਪਿਆਣਾ ਚਾਹਿਆ ਸੀ। the nurse which was sent by Kans to kill Sri Krishan.
ਉਦਾਹਰਨ:
ਹਰਿ ਹਰਿ ਕਰਤ ਪੂਤਨਾ ਤਰੀ ॥ Raga Gond, Naamdev, 5, 3:1 (P: 874).

Mahan Kosh Encyclopedia

ਸੰ. ਨਾਮ/n. ਮੇਦੇ ਨੂੰ ਪੂਤ (ਪਵਿਤ੍ਰ) ਕਰਨ ਵਾਲੀ ਹਰੜ. ਹਰੀਤਕੀ। 2. ਬਲਿ ਦੀ ਪੁਤ੍ਰੀ, ਵਕਾਸੁਰ ਅਤੇ ਅਘਾਸੁਰ ਦੀ ਭੈਣ, ਜੋ ਕੰਸ ਦੀ ਪ੍ਰੇਰੀਹੋਈ ਦਾਈ ਬਣਕੇ ਨੰਦ ਦੇ ਘਰ ਕ੍ਰਿਸ਼ਨ ਜੀ ਨੂੰ ਮਾਰਨ ਗਈ ਸੀ. ਇਸ ਨੇ ਮੰਮਿਆਂ ਪੁਰ ਵਿਹੁ ਲਾਕੇ ਕ੍ਰਿਸ਼ਨ ਜੀ ਨੂੰ ਦੁੱਧ ਚੁੰਘਾਕੇ ਮਾਰਨ ਦੀ ਵਿਓਂਤ ਗੁੰਦੀ ਸੀ, ਪਰ ਕ੍ਰਿਸ਼ਨਦੇਵ ਨੇ ਇਸ ਦਾ ਲਹੂ ਚੂਸਕੇ ਪ੍ਰਾਣ ਕੱਢਦਿੱਤੇ. ਦੇਖੋ- ਭਾਗਵਤ ਸਕੰਧ 10 ਅ: 6. “ਆਈ ਪਾਪਣਿ ਪੂਤਨਾ ਦੁਹੀਂ ਥਣੀ ਵਿਹੁ ਲਾਇ ਵਹੇਲੀ.” (ਭਾਗੁ) “ਜਾਂਕੋ ਮਨ ਪੂਤ ਨਾ ਲਖ੍ਯੋ ਗੁਰੂ ਸੁਪੂਤ ਨਾ ਜਿਸੀ ਕੋ ਪੀਰ ਪੂਤ ਨਾ ਸੰਘਾਰੀ ਸਮ ਪੂਤਨਾ.” (ਗੁਪ੍ਰਸੂ) ਜਿਸ ਦਾ ਮਨ ਪੂਤ (ਪਵਿਤ੍ਰ) ਨਹੀਂ, ਜਿਸ ਨੇ ਗੁਰੂ ਸਾਹਿਬ ਦੇ ਸੁਪੁਤ੍ਰ ਨੂੰ ਨਾ ਜਾਣਿਆ ਅਰ ਜਿਸ ਨੂੰ ਪੁੱਤ ਦੀ ਪੀੜ ਨਹੀਂ, ਉਸ ਨੂੰ ਪੂਤਨਾ ਵਾਂਙ ਗੁਰੂ ਹਰਿਗੋਬਿੰਦ ਜੀ ਨੇ ਮਾਰਿਆ।{1375} 3. ਦੇਖੋ- ਪੂਦਨਾ.

Footnotes:
{1375} ਗੁਰੂ ਹਰਿਗੋਬਿੰਦ ਸਾਹਿਬ ਨੂੰ ਭੀ ਇੱਕ ਦਾਈ ਮੰਮਿਆਂ ਤੇ ਵਿਹੁ ਲਾਕੇ ਮਾਰਣ ਦੇ ਭਾਵ ਨਾਲ ਆਈ ਸੀ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits