Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parḋʰaan. ਸ੍ਰੇਸ਼ਟ, ਉਤਮ, ਮੁਖੀ, ਸ੍ਰੋਮਣੀ। distinguished. ਉਦਾਹਰਨ: ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥ Raga Gaurhee 5, Sukhmanee 1, 5:4 (P: 263). ਤਿਹ ਬਡਭਾਗ ਬਸਿਓ ਮਨਿ ਜਾ ਕੈ ਕਰਮ ਪ੍ਰਧਾਨ ਮਥਾਨਾਨਾ ॥ (ਸ੍ਰੇਸ਼ਟ/ਚੰਗੇ ਭਾਗ). Raga Gaurhee, Kabir, 74, 3:2 (P: 339).
|
SGGS Gurmukhi-English Dictionary |
distinguished.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. president, chairman, head, chairperson; adj., principal. chief.
|
Mahan Kosh Encyclopedia |
ਨਾਮ/n. ਸਾਂਖ੍ਯਮਤ ਅਨੁਸਾਰ ਸਤ੍ਵ ਰਜ ਤਮ ਰੂਪ ਪ੍ਰਕ੍ਰਿਤਿ, ਜੋ ਜਗਤ ਦਾ ਉਪਾਦਾਨ ਕਾਰਣ ਹੈ। 2. ਈਸ਼੍ਵਰ. ਪਰਮਾਤਮਾ। 3. ਰਾਜਾ ਦਾ ਵਜੀਰ। 4. ਫੌਜ ਦਾ ਵਡਾ ਸਰਦਾਰ। 5. ਪਟਿਆਲਾਪਤਿ ਬਾਬਾ ਆਲਾ ਸਿੰਘ ਜੀ ਦੀ ਸੁਪੁਤ੍ਰੀ, ਜੋ ਸਾਰੇ ਸ਼ੁਭ ਗੁਣਾਂ ਨਾਲ ਭਰਪੂਰ ਸੀ. ਦੇਖੋ- ਪਰਧਾਨ 2। 6. ਵਿ. ਮੁੱਖ. ਖਾਸ। 7. ਸ਼੍ਰੇਸ਼੍ਠ. ਉੱਤਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|