Mahan Kosh Encyclopedia, Gurbani Dictionaries and Punjabi/English Dictionaries.
English Translation |
n.f. same as ਪਰਭਾਤੀ.
|
Mahan Kosh Encyclopedia |
ਸੰ. ਨਾਮ/n. ਦਾਤਣ, ਜੋ ਸਵੇਰੇ ਉਠਕੇ ਕੀਤੀ ਜਾਂਦੀ ਹੈ। 2. ਇੱਕ ਰਾਗਿਣੀ, ਜੋ ਭੈਰਵ ਠਾਟ ਦੀ ਸੰਪੂਰਣ ਜਾਤਿ ਦੀ ਹੈ. ਇਸ ਵਿਚ ਸ਼ੜਜ ਗਾਂਧਾਰ ਮੱਧਮ ਪੰਚਮ ਵਾਦੀ ਅਤੇ ਨਿਸ਼ਾਦ ਸ਼ੁੱਧ, ਰਿਸ਼ਭ ਅਤੇ ਧੈਵਤ ਕੋਮਲ ਹਨ. ਮੱਧਮ ਵਾਦੀ ਅਤੇ ਸ਼ੜਜ ਸੰਵਾਦੀ, ਗ੍ਰਹ ਸੁਰ ਮੱਧਮ ਹੈ. ਇਸ ਦੇ ਗਾਉਣ ਦਾ ਸਮਾਂ ਅਮ੍ਰਿਤਵੇਲਾ ਹੈ. ਇਸਨੂੰ ਪ੍ਰਭਾਵਤੀ ਭੀ ਆਖਦੇ ਹਨ. ਆਰੋਹੀ- ਸ਼ ਰਾ ਗ ਮ ਪ ਧਾ ਨ ਸ਼. ਆਵਰੋਹੀ- ਸ਼ ਨ ਧਾ ਪ ਮ ਗ ਰਾ ਸ਼. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਭਾਤੀ ਦਾ ਤੀਹਵਾਂ ਨੰਬਰ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|