Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paᴺjaa. ਪੰਜਾਂ ਦੇ ਹੀ। the five. ਉਦਾਹਰਨ: ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥ Raga Maajh 1, Vaar 7ਸ, 1, 3:1 (P: 141).
|
English Translation |
n.m. the figure 5; paw, claw, hand, metacarpus; fore part of foot or shoe; imprint of all figures as well as thumb, dactyl gram; fig. grip, sway, dominance; snare.
|
Mahan Kosh Encyclopedia |
ਫ਼ਾ. [پنّجہ] ਸੰ. ਪੰਚਕ. ਨਾਮ/n. ਪੰਜ ਦਾ ਸਮੁਦਾਯ। 2. ਜੁੱਤੀ ਦਾ ਅਗਲਾ ਭਾਗ, ਜਿਸ ਵਿੱਚ ਪੈਰ ਦਾ ਅੰਗੂਠਾ ਅਤੇ ਉਂਗਲਾਂ ਹੁੰਦੀਆਂ ਹਨ। 3. ਹੱਥ ਦੀ ਹਥੇਲੀ, ਪੰਜ ਉਂਗਲਾਂ ਸਮੇਤ। 4. ਦਸਤਾਨਾ. “ਪਹਿਰੇ ਪੰਜੰ.” (ਰਾਮਾਵ) 5. ਹੱਥ ਦੀਆਂ ਪੰਜ ਉਂਗਲਾਂ ਦਾ ਮੁਹਰ ਵਾਂਗ ਕਾਗਜ ਪੁਰ ਲਾਇਆ ਛਾਪਾ. ਇਸ ਦਾ ਰਿਵਾਜ ਹਜਰਤ ਮੁਹੰਮਦ ਤੋਂ ਜਾਰੀ ਹੋਇਆ. ਅਨਪੜ੍ਹ ਹੋਣ ਕਾਰਣ ਉਹ ਲਿਖਤ ਹੇਠ ਪੰਜਾ ਲਾਇਆ ਕਰਦੇ ਸਨ. ਦਿੱਲੀ ਦੇ ਬਾਦਸ਼ਾਹ ਜਹਾਂਗੀਰ ਆਦਿ ਵਿਦ੍ਵਾਨ ਹੋਣ ਪੁਰ ਭੀ ਕਾਗਜਾਂ ਪੁਰ ਪੰਜਾ ਲਾਇਆ ਕਰਦੇ ਸਨ. ਕਈ ਸਨਦਾਂ ਪੁਰ ਮਨਜੂਰ ਸ਼ਬਦ ਲਿਖਕੇ ਹੇਠ ਦਸ੍ਤਖਤ ਦੀ ਥਾਂ ਪੰਜਾ ਲਾ ਦਿੰਦੇ ਸਨ. ਕਰਨਲ ਟਾਡ ਨੇ ਰਾਜਸ੍ਥਾਨ ਵਿੰਚ ਇਸ ਦਾ ਜਿਕਰ ਕੀਤਾ ਹੈ। 6. ਪੰਜੇ ਦੇ ਆਕਾਰ ਦਾ ਇੱਕ ਲੋਹੇ ਦਾ ਸ਼ਸਤ੍ਰ, ਜਿਸ ਨੂੰ ਨਿਹੰਗ ਸਿੰਘ ਦੁਮਾਲੇ ਤੇ ਪਹਿਰਦੇ ਹਨ। 7. ਦੇਖੋ- ਪੰਜਾ ਸਾਹਿਬ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|