Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fikaa. 1. ਬੇਸੁਆਦਾ ਜੋ ਮਿਠਾ ਭਾਵ ਪਿਆਰ ਭਰਿਆ ਨਾ ਹੋਵੇ। 2. ਬੇਰਸਾ, ਬੇਸੁਆਦ। 3. ਸ਼ੋਭਾਹੀਨ ਭਾਵ ਕਚਾ। 4. ਬਦਜੁਬਾਨ, ਕੌੜਾ/ਰੁੱਖਾ ਬੋਲਣ ਵਾਲਾ। 1. harsh. 2. insipid. 3. fading; tasteless. 4. sour tongued. ਉਦਾਹਰਨਾ: 1. ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ ॥ (ਭਾਵ ਰੁਖਾ). Raga Sireeraag 1, 4, 3:2 (P: 15). ਫਿਕਾ ਬੋਲਹਿ ਨ ਨਿਵਹਿ ਦੂਜਾ ਭਾਉ ਸੁਆਉ ॥ (ਭਾਵ ਕੌੜਾ ਬੋਲਣਾ). Raga Aaasaa 3, Asatpadee 30, 1:2 (P: 426). 2. ਮਤਿ ਅਲੂਣੀ ਫਿਕਾ ਸਾਦੁ ॥ Raga Sireeraag 1, 32, 3:2 (P: 25). 3. ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ ॥ Raga Sireeraag 5, 78, 2:2 (P: 45). ਹੋਰਿ ਸਾਦ ਸਭਿ ਫਿਕਿਆ ਤਨੁ ਮਨੁ ਫਿਕਾ ਹੋਇ ॥ Raga Gaurhee 5, 172, 1:1 (P: 218). 4. ਫਿਕਾ ਦਰਗਹ ਸਦੀਐ ਮੁਹਿ ਥੁਕਾ ਫਿਕੇ ਪਾਇ ॥ Raga Aaasaa 1, Vaar 20ਸ, 1, 1:3 (P: 473).
|
SGGS Gurmukhi-English Dictionary |
[P. adj.] Tasteless, insipid
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਫੀਕਾ. ਬੇਰਸ. ਬੇਸੁਆਦ. “ਫਲ ਫਿਕੇ ਫੁਲ ਬਕਬਕੇ.” (ਵਾਰ ਆਸਾ) 2. ਬਦਜ਼ਬਾਨ, ਜੋ ਮਿੱਠਾ ਨਹੀਂ ਬੋਲਦਾ. “ਫਿਕਾ ਦਰਗਹਿ ਸੁਟੀਐ, ਮੁਹ ਥੁਕਾਂ ਫਿਕੇ ਪਾਹਿ.” (ਵਾਰ ਆਸਾ) 3. ਕੌੜਾ. ਰੁੱਖਾ. “ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ.” (ਵਾਰ ਆਸਾ) 4. ਸ਼ੋਭਾਹੀਨ. “ਮਾਇਆ ਕਾ ਰੰਗ ਸਭੁ ਫਿਕਾ.” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|