Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fér⒤. 1. ਫਿਰ। 2. ਗੇੜ, ਚਕਰ। 3. ਮੁੜਕੇ, ਦੁਬਾਰਾ। 4. ਮੋੜ। 5. ਮੋੜ। 6. ਵਾਪਸ ਭੇਜ, ਮੋੜ। 7. ਭਾਵ ਮੇਟ ਸਕੀਏ, ਟਾਲ ਸਕੀਏ। 8. ਫੇਰ ਕੇ, ਗੋੜਾ ਦੇ ਕੇ, ਘੁਮਾ ਕੇ। 9. ਫੇਰ ਕੇ ਭਾਵ ਜਪ ਕੇ। 1. then. 2. circuit, rotation. 3. again. 4. turn. 5. turn to me. 6. send back. 7. challenge. 8. turning away, turning around. 9. turning the bead viz., recitation. ਉਦਾਹਰਨਾ: 1. ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥ Japujee, Guru Nanak Dev, 4:3 (P: 2). 2. ਲਖ ਚਉਰਾਸੀਹ ਭ੍ਰਮਤਾ ਫੇਰਿ ॥ Raga Gaurhee 5, 82, 3:4 (P: 180). 3. ਫੇਰਿ ਓਹ ਵੇਲਾ ਓਸੁ ਹਥਿ ਨ ਆਵੈ ਓਹੁ ਆਪਣਾ ਬੀਜਿਆ ਆਪੇ ਖਾਵੈ ॥ Raga Gaurhee 4, Vaar 8ਸ, 4, 1:6 (P: 303). ਉਤ ਤਾਕੈ ਉਤ ਤੇ ਊਤ ਪੇਖੈ ਆਵੈ ਲੋਭੀ ਫੇਰਿ ॥ (ਮੁੜ ਮੁੜ ਕੇ). Raga Dhanaasaree 5, 36, 1:2 (P: 680). 4. ਅਨ ਸਿਉ ਤੋਰਿ ਫੇਰਿ ਹਾਂ ॥ Raga Aaasaa 5, 157, 1:4 (P: 409). 5. ਹਉ ਵਾਰੀ ਮੁਖੁ ਫੇਰਿ ਪਿਆਰੇ ॥ (ਮੇਰੇ ਵਲ ਕਰ). Raga Aaasaa, Kabir, 35, 1:1 (P: 484). 6. ਪਰਵਾਣਾ ਆਇਆ ਹੁਕਮਿ ਪਠਾਇਆ ਫੇਰਿ ਨ ਸਕੈ ਕੋਈ ॥ Raga Dhanaasaree 1, Chhant 2, 1:4 (P: 688). 7. ਲਿਖਿਆ ਫੇਰਿ ਨ ਸਕੀਐ ਜਿਉ ਭਾਵੀ ਤਿਉ ਸਾਰਿ ॥ Raga Raamkalee 1, Oankaar, 52:4 (P: 937). 8. ਪਛਿਮ ਫੇਰਿ ਚੜਾਵੈ ਸੂਰੁ ॥ Raga Raamkalee, Bennee 1, 7:4 (P: 974). ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ ॥ (ਘੁੰਮਾ ਦਿਤਾ). Raga Malaar, Naamdev, 2, 3:2 (P: 1292). 9. ਹਿਰਦੈ ਫੇਰਿ ਚਲੈ ਤੁਧੁ ਨਾਲੀ ॥ Raga Bhairo 4, 3, 1:2 (P: 1134).
|
Mahan Kosh Encyclopedia |
ਵ੍ਯ. ਪੁਨ: ਦੋਬਾਰਾ. ਫਿਰ. “ਫੇਰਿ ਓਹ ਵੇਲਾ ਓਸੁ ਹਥਿ ਨ ਆਵੈ.” (ਮਃ ੪ ਵਾਰ ਗਉ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|