Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Batoo-aa. 1. ਛੋਟੀ ਥੈਲੀ, ਗੁਥਲੀ, ਫਕੀਰ ਦੀ ਸੁਆਹ ਰਖਨ ਦੀ ਥੈਲੀ। 2. ਭਾਵ ਸਰੀਰ। 1. wallet. 2. viz., body. ਉਦਾਹਰਨਾ: 1. ਖੰਡ ਬ੍ਰਹਮੰਡ ਮਹਿ ਸਿੰਙੀ ਮੇਰਾ ਬਟੂਆ ਸਭੁ ਜਗੁ ਭਸਮਾਧਾਰੀ ॥ Raga Gaurhee, Kabir, 53, 2:1 (P: 334). 2. ਬਟੂਆ ਏਕੁ ਬਹੁਤਰਿ ਆਧਾਰੀ ਏਕੋ ਜਿਸਹਿ ਦੁਆਰਾ ॥ Raga Aaasaa, Kabir, 7, 1:1 (P: 477).
|
SGGS Gurmukhi-English Dictionary |
[P. n.] Small bag, ashball
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. purse, small money bag, wallet, reticule.
|
Mahan Kosh Encyclopedia |
ਨਾਮ/n. ਛੋਟੀ ਥੈਲੀ, ਜਿਸ ਵਿੱਚ ਨਕਦੀ ਆਦਿ ਸਾਮਾਨ ਰੱਖੀਦਾ ਹੈ. ਗੁਥਲੀ। 2. ਸੁਆਹ ਆਦਿਕ ਸਾਮਾਨ ਰੱਖਣ ਦਾ ਛੋਟਾ ਥੈਲਾ ਜੋ ਫਕੀਰ ਰਖਦੇ ਹਨ. “ਮੇਰਾ ਬਟੂਆ ਸਭ ਜਗ ਭਸਮਾਧਾਰੀ.” (ਗਉ ਕਬੀਰ) ਸਾਰੇ ਜਗਤ ਨੂੰ ਖ਼ਾਕ ਦੀ ਢੇਰੀ ਜਾਣਨਾ ਮੇਰਾ ਬਟੂਆ ਹੈ। 3. ਭਾਵ- ਦੇਹ. ਸ਼ਰੀਰ. “ਬਟੂਆ ਏਕੁ ਬਹਤਰਿ ਆਧਾਰੀ, ਏਕੋ ਜਿਸਹਿ ਦੁਆਰਾ। ਨਵੈ ਖੰਡ ਕੀ ਪ੍ਰਿਥਮੀ ਮਾਂਗੈ.” (ਆਸਾ ਕਬੀਰ) ਬਹੱਤਰ ਪ੍ਰਧਾਨ ਨਾੜੀਆਂ ਵਾਲਾ ਬਟੂਆ ਸ਼ਰੀਰ ਹੈ. ਇੱਕ ਦ੍ਵਾਰ (ਦਸ਼ਮਦ੍ਵਾਰ) ਹੈ, ਜੋ ਜੋਗੀ ਨੌ ਖੰਡ (ਨੌ ਜੋੜਾਂ ਵਾਲੇ ਸ਼ਰੀਰ) ਵਿੱਚ ਹੀ ਭਿਖ੍ਯਾ ਮੰਗਦਾ ਹੈ। 4. ਬੱਟਵਾਂ ਰੱਸਾ, ਜੋ ਉਂਨ ਅਥਵਾ- ਦੋ ਵਸਤ੍ਰ ਵੱਟਕੇ ਮੇਲਿਆ ਹੁੰਦਾ ਹੈ ਅਤੇ ਜਿਸ ਨੂੰ ਫਕੀਰ ਕਮਰ ਕਸਣ ਲਈ ਵਰਤਦੇ ਹਨ. “ਬਟੂਆ ਅਪਨੇ ਕਟਿ ਸਾਥ ਕਸੈਹੈਂ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|