Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Barkaṫ⒤. 1. (ਬਰਕਤ) ਅਧਿੱਕਤਾ, ਵ੍ਰਿਧੀ, ਵਾਧਾ। 2. ਸਦਕੇ, ਬਦੌਲਤ, ਤੁਫੈਲਸੇ, ਕ੍ਰਿਪਾ ਸਦਕਾ। 1. blessings, bounty. 2. auspiciousness, because of. ਉਦਾਹਰਨਾ: 1. ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ ॥ Raga Sireeraag 1, Asatpadee 1, 3:3 (P: 53). 2. ਜੋ ਮਨਿ ਚਿਤਿ ਇਕੁ ਅਰਾਧਦੇ ਤਿਨ ਕੀ ਬਰਕਤਿ ਖਾਹਿ ਅਸੰਖ ਕਰੋੜੇ ॥ Raga Gaurhee 4, Vaar 11:2 (P: 306).
|
SGGS Gurmukhi-English Dictionary |
1. blessings, bounty. 2. auspiciousness, because of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਰਕਤ) ਅ਼. [برکت] ਨਾਮ/n. ਅਧਿਕਤਾ. ਵ੍ਰਿੱਧਿ. “ਬਰਕਤਿ ਤਿੰਨ ਕਉ ਅਗਲੀ.” (ਸ੍ਰੀ ਅ: ਮਃ ੧) 2. ਲਾਭ। 3. ਕ੍ਰਿਪਾ। 4. ਸਾਮਰਥ੍ਯ. ਸ਼ਕਤਿ. “ਤੁਮਰੇ ਬਚੰਨ ਬਰਕਤ ਸੁ ਹੈਨ.” (ਗੁਪ੍ਰਸੂ) 5. ਮਹਾਜਨ ਲੋਕ ਕਿਸੇ ਵਸ੍ਤੁ ਨੂੰ ਤੋਲਣ ਸਮੇਂ ਇੱਕ ਕਹਿਣ ਦੀ ਥਾਂ ਬਰਕਤ ਆਖਦੇ ਹਨ, ਭਾਵ ਇਹ ਹੁੰਦਾ ਹੈ ਕਿ ਵਪਾਰ ਵਿੱਚ ਵਾਧਾ ਹੋਵੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|