Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Baran. 1. ਵਰਨ, ਜਾਤ, ਵਰਣ ਚਾਰ ਹਨ ‍ ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ। 2. ਰੰਗ। 3. ਉਚੀ ਜਾਤ। 4. ਵਰਣਨ, ਕਥਨ। 5. ਸਿਫਤ। 6. ਵਰੁਣ ਦੇਵਤਾ, ਸਮੁੰਦਰ ਦਾ ਦੇਵਤਾ। 7. ਭਾਵ ਸੁਭਾ। castes. 2. colour. 3. high caste. 4. narrated, described. 5. praise. 6. God of sea. 7. colour (mentality.
ਉਦਾਹਰਨਾ:
1. ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ ਕਰ ਤਲੀ ਰੇ ॥ Raga Aaasaa 5, 132, 1:1 (P: 404).
ਬਰਨ ਆਸ੍ਰਮ ਸਾਸਤ੍ਰ ਸੁਨਉ ਦਰਸਨ ਕੀ ਪਿਆਸ ॥ (ਵਰਣ-ਆਸ੍ਰਮ ਹਨ: ਬ੍ਰਹਮਚਾਰਯ, ਗ੍ਰਿਹਸਤ, ਬਾਨਪ੍ਰਸਤ, ਸੰਨਿਆਸ). Raga Bilaaval 5, 61, 2:1 (P: 816).
2. ਗਿਆਨੁ ਧਿਆਨੁ ਸਭ ਦਾਤਿ ਕਥੀਅਲੇ ਸੇਤ ਬਰਨ ਸਭਿ ਦੂਤਾ ॥ Raga Goojree 1, Asatpadee 1, 7:1 (P: 503).
3. ਗਾਵਤ ਸੁਨਤ ਜਪਤ ਉਧਰੈ ਬਰਨ ਅਬਰਨਾ ਸਭਹੂੰ ॥ Raga Devgandhaaree 5, 4, 1:2 (P: 529).
4. ਬੇਅੰਤ ਮਹਿਮਾ ਤਾ ਕੀ ਕੇਤਕ ਬਰਨ ॥ Raga Raamkalee 5, 18, 2:3 (P: 888).
5. ਬਰਨ ਸਹਿਤ ਜੋ ਜਾਪੈ ਨਾਮੁ ॥ Raga Bhairo Ravidas, 1, 1:3 (P: 1167).
6. ਅਨਿਕ ਬਰਨ ਅਨਿਕ ਕਨਿਕ ਸੁਮੇਰ ॥ Raga Saarang 5, Asatpadee 2, 7:2 (P: 1236).
7. ਰਾਮ ਸਨੇਹੀ ਤਉ ਮਿਲੈ ਦੋ ਨਉ ਬਰਨ ਗਵਾਇ ॥ (ਊਤਮ/ਅਧਮ ਜਾਤੀ ਸੁਭਾ ਭਾਵਨਾ). Salok, Kabir, 56:2 (P: 1367).

SGGS Gurmukhi-English Dictionary
1. castes. 2. color. 3. high caste. 4. narrated, described. 5. praise. 6. God of sea. 7. color (mentality.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
n.m. same as ਵਰਨ colour.

Mahan Kosh Encyclopedia

ਸੰ. ਵਰਣ. ਨਾਮ/n. ਰੂਪ. ਸ਼ਕਲ। 2. ਰੰਗ। 3. ਜਾਤਿ. ਬ੍ਰਾਹਮਣ ਆਦਿ ਜਾਤਿ ਦੀ ਵੰਡ. “ਬਰਨ ਆਸ੍ਰਮ ਸਾਸਤ੍ਰ ਸੁਨਉ.” (ਬਿਲਾ ਮਃ ੫) 4. ਜਦ ਅਬਰਨ ਸ਼ਬਦ ਨਾਲ ਮਿਲਕੇ ਬਰਨ ਸ਼ਬਦ ਆਉਂਦਾ ਹੈ, ਤਦ ਉੱਤਮ ਵਰਣ ਦਾ ਬੋਧਕ ਹੁੰਦਾ ਹੈ. “ਬਰਨ ਅਬਰਨ ਰੰਕ ਨਹੀਂ ਈਸਰੁ.” (ਬਿਲਾ ਰਵਿਦਾਸ) 5. ਅਕ੍ਸ਼ਰ. ਅੱਖਰ। 6. ਉਸਤਤਿ. ਵਡਿਆਈ। 7. ਸੰ. ਵਰਣ੍ਯ (वर्ण्य). ਵਰਣਨ ਕਰਨ ਯੋਗ੍ਯ. ਭਾਵ- ਸ਼ਬਦ ਦਾ ਸਿੱਧਾਂਤ ਅਰਥ. “ਬਰਨ ਸਹਤ ਜੋ ਜਾਪੈ ਨਾਮੁ.” (ਭੈਰ ਰਵਿਦਾਸ) 8. ਵਰਣਨ. ਕਥਨ. ਬਯਾਨ. “ਮੁਖ ਤੇ ਨਾਹੀ ਜਾਤ ਬਰਨ.” (ਸਾਰ ਮਃ ੫) “ਚੰਪਕ ਬਰਨਵਾਰੀ ਕਵਿਤਾ ਬਰਨਵਾਰੀ ਸੁਸ਼੍ਟੁ ਬਰਨਵਾਰੀ ਉਰ ਮੇ ਧਰਨ ਕੀ.” (ਗੁਪ੍ਰਸੂ) ਚੰਬੇ ਜੇਹੇ ਰੰਗ ਵਾਲੀ, ਕਵਿਤਾ ਵਰਣਨ ਕਰਨ ਵਾਲੀ, ਉੱਤਮ ਸ਼ਕਲ ਵਾਲੀ। 9. ਵਰੁਣ. ਜਲਪਤਿ. “ਬਰਨ ਬਾਰਿ ਨਿਤ ਭਰੇ.” (ਰਾਮਾਵ) 10. ਬੜਨ (ਵੜਨ) ਲਈ ਭੀ ਇਹ ਸ਼ਬਦ ਆਇਆ ਹੈ. “ਚਹਤ ਬਰਨ ਕੋ ਜੋਰਤੇ.” (ਗੁਪ੍ਰਸੂ) 11. ਬਲਨ (ਜਲਨ) ਲਈ ਭੀ ਇਹ ਸ਼ਬਦ ਵਰਤਿਆ ਹੈ. “ਜਿਮਿ ਬਾਲਕ ਪਿਖਿਰੂਪ ਅਗਨਿ ਕੋ। ਬਰਨ ਚਹੈ ਨਹਿ ਲਖੈ ਬਰਨ ਕੋ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits