Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Barmaa. ਬ੍ਰਹਮਾ, ਹਿੰਦੂ ਦੀ ਦੇਵ-ਤ੍ਰਿਕੜੀ ਦਾ ਇਕ ਦੇਵਤਾ। Brahma, one of the deities of hindus. ਉਦਾਹਰਨ: ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ Japujee, Guru Nanak Dev, 5:8 (P: 2).
|
SGGS Gurmukhi-English Dictionary |
The god of Hindu trinity, who creates
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਇੱਕ ਤਖਾਣਾ ਸੰਦ, ਜਿਸ ਨਾਲ ਛੇਦ ਕਰੀਦਾ ਹੈ। 2. ਸੰ. ਵਰਮਨ੍. ਕਵਚ. “ਦੇਖ ਦਯੋ ਬਰਮਾ ਸੁਤਸੂਰਜ.” (ਕ੍ਰਿਸਨਾਵ) 3. ਬ੍ਰਹਮਾ. ਚਤੁਰਾਨਨ. “ਗੁਰੁ ਈਸਰੁ ਗੁਰੁ ਗੋਰਖੁ ਬਰਮਾ.” (ਜਪੁ) ਗੁਰੂ ਹੀ ਸ਼ਿਵ, ਗੁਰੂ ਹੀ ਵਿਸ਼ਨੁ ਅਤੇ ਗੁਰੂ ਹੀ ਬ੍ਰਹਮਾ ਹੈ। 4. ਬ੍ਰਹ੍ਮਦੇਸ਼. ਹਿੰਦੁਸਤਾਨ ਦੀ ਪੂਰਵੀ ਹੱਦ ਉੱਪਰ ਬੰਗਾਲ ਖਾਡੀ ਦੇ ਪੂਰਵ ਅਤੇ ਆਸਾਮ ਤਥਾ- ਚੀਨ ਦੇ ਦੱਖਣ ਦਾ ਇੱਕ ਪਹਾੜੀ ਦੇਸ਼. ਇਸ ਦਾ ਰਕਬਾ ੨੩੦੮੩੯ ਵਰਗਮੀਲ ਅਤੇ ਆਬਾਦੀ ੧੩,੨੦੫,੫੬੪ ਹੈ. ਲੋਅਰ ਬਰਮਾ ਦੀ ਰਾਜਧਾਨੀ ਰੰਗੂਨ ਅਤੇ ਅਪਰ ਦੀ ਮਾਂਡਲੇ ਹੈ. ਇਸ ਵਿੱਚ ਰਤਨਾਂ ਅਤੇ ਸੋਨੇ ਆਦਿ ਦੀਆਂ ਖਾਣਾਂ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|