Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Balvaᴺd. ਗੁਰੂ ਘਰ ਦਾ ਕੀਰਤਨੀਆ ਜਿਸ ਦੇ ‘ਸਤੇ’ ਨਾਲ ਰਲ ਕੇ ਰਚੀ ਇਕ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਮਕਲੀ ਰਾਗ ਵਿਚ ਸੰਮਿਲਤ ਹੈ। one of the performer of Kirtan in the court of Guru Arjan Dev Ji. ਉਦਾਹਰਨ: ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ॥ Raga Raamkalee, Balwand & Sata, Vaar 3:8 (P: 967).
|
SGGS Gurmukhi-English Dictionary |
one of the performer of Kirtan in the court of Guru Arjan Dev Ji.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸ਼੍ਰੀ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ ਅਤੇ ਗੁਰੂ ਅਰਜਨਦੇਵ ਜੀ ਦੇ ਦਰਬਾਰ ਦਾ ਰਬਾਬੀ, ਜੋ ਸੱਤੇ ਨਾਲ ਮਿਲਕੇ ਕੀਰਤਨ ਕਰਦਾ ਸੀ.{1478} ਭਾਈ ਸੰਤੋਖ ਸਿੰਘ ਨੇ ਬਲਵੰਡ ਤੇ ਸੱਤਾ ਭਾਈ ਲਿਖੇ ਹਨ. ਯਥਾ- “ਹੁਤੋ ਡੂਮ ਬਲਵੰਡ ਮਹਾਨਾ। ਸੱਤਾ ਤਿਸ ਕੋ ਅਨੁਜ ਸੁਜਾਨਾ.” (ਗੁਪ੍ਰਸੂ ਰਾਸਿ ੩ ਅ: ੪੩), ਪਰ “ਮਹਿਮਾਪ੍ਰਕਾਸ਼,” ਸੱਤੇ ਨੂੰ ਬਲਵੰਡ ਦਾ ਪੁਤ੍ਰ ਪ੍ਰਗਟ ਕਰਦਾ ਹੈ, ਯਥਾ- “ਬਲਵੰਡ ਪੁਤ੍ਰ ਸੱਤਾ ਤਹਿਂ ਆਇ। ਆਨ ਹਜੂਰ ਰਬਾਬ ਵਜਾਇ.” “ਬਲਵੰਡ ਖੀਵੀ ਨੇਕ ਜਨ.” (ਵਾਰ ਰਾਮ ੩) ਦੇਖੋ- ਲੱਧਾ ਭਾਈ. 2. ਵਿ. ਬਲਵੰਤ. ਤ਼ਾਕਤ਼ਵਰ. Footnotes: {1478} ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਮਰਦਾਨੇ ਦੇ ਦੇਹਾਂਤ ਹੋਣ ਪੁਰ ਬਲਵੰਡ ਗੁਰੂ ਨਾਨਕਦੇਵ ਦੇ ਦਰਬਾਰ ਕਰਤਾਰਪੁਰ ਕੀਰਤਨ ਕਰਦਾ ਰਿਹਾ. “ਬਲਵੰਡ ਭਜਨ ਕਰੈ ਪ੍ਰਭੁ ਭਾਵੈ, ਕੀਰਤਨ ਕਰ ਪਹਰੇਕ ਬਿਤਾਵੈ.”
Mahan Kosh data provided by Bhai Baljinder Singh (RaraSahib Wale);
See https://www.ik13.com
|
|