Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baag. 1. ਬਗੀਚਾ। 2. ਚਿੱਟੇ, ਬੱਗਾ। 1. garden. 2. white. ਉਦਾਹਰਨਾ: 1. ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ ॥ Raga Sireeraag 5, Asatpadee 26, 6:2 (P: 70). 2. ਘਰ ਗਚ ਕੀਤੇ ਬਾਗੇ ਬਾਗ ॥ Raga Saarang 4, Vaar 15, Salok, 1, 2:2 (P: 1243).
|
English Translation |
n.m. garden, orchard, profusely embroidered sheet; also ਬਾਗ਼.
|
Mahan Kosh Encyclopedia |
ਵਿ. ਬੱਗਾ. ਚਿੱਟਾ. “ਘਰ ਗਚ ਕੀਨੇ, ਬਾਗੇ ਬਾਗ.” (ਮਃ ੧ ਵਾਰ ਸਾਰ) ਚਿੱਟੇ ਵਸਤ੍ਰ। 2. ਨਾਮ/n. ਬਾਗਾ. ਵਸਤ੍ਰ. ਪੋਸ਼ਾਕ. “ਕਰੇ ਭੇਸ ਕ੍ਰੂਰੰ ਧਰੇ ਬਾਗ ਕਾਰੇ.” (ਸਲੋਹ) ਕਾਲੇ ਵਸਤ੍ਰ ਪਹਿਰੇ। 3. ਸੰ. ਵਲ੍ਗਾ- वल्गा. ਵਾਗ. ਲਗਾਮ ਦੀ ਡੋਰ. ਲਗਾਮ ਦਾ ਤਸਮਾ. “ਕੰਧੇ ਪੈ ਕਮਾਨ ਏਕ ਪਾਨ ਗਹੀ ਬਾਗ ਤਾਨ.” (ਵਾਲਮੀਕੀ ਰਾ: ਭਾਈ ਸੰਤੋਖ ਸਿੰਘ) 4. ਫ਼ਾ. [باغ] ਬਾਗ਼. ਬਗੀਚਾ. ਉਪਵਨ. “ਜਿਹ ਪ੍ਰਸਾਦਿ ਬਾਗ ਮਿਲਖ ਧਨਾ.” (ਸੁਖਮਨੀ) 5. ਜਗਤ. ਸੰਸਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|