Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaj. 1. ਮਸ਼ਹੂਰੀ, ਪਹੁੰਚ। 2. ਸਾਜ਼, ਵਾਜਾ। 3. ਸ਼ਿਕਾਰੀ ਪੰਛੀ, ਬਾਜ਼। 1. fame. 2. musical instruments. 3. hawk. ਉਦਾਹਰਨਾ: 1. ਬਾਜ ਹਮਾਰੀ ਥਾਨ ਥਨੰਤਰਿ ॥ Raga Bhairo 5, 22, 3:2 (P: 1141). 2. ਅਨਿਕ ਨਾਦ ਅਨਿਕ ਬਾਜ ਨਿਮਖ ਨਿਮ ਅਨਿਕ ਸ੍ਵਾਦ ਅਨਿਕ ਦੋਖ ਅਨਿਕ ਰੋਗ ਮਿਟਹਿ ਜਸ ਸੁਨੀ ॥ Raga Bhairo 5, 57, 2:1 (P: 1153). 3. ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥ Salok, Farid, 99:2 (P: 1383).
|
SGGS Gurmukhi-English Dictionary |
1. fame. 2. musical instruments. 3. hawk.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. hawk, falcon, falconet, goshawk; tapering stick or needle used for rolling up beard;also ਬਾਜ਼.
|
Mahan Kosh Encyclopedia |
ਸੰ. ਵਾਦ੍ਯ. ਬਾਜਾ. “ਸੁਨੀਐ ਬਾਜੈ ਬਾਜ ਸੁਹਾਵੀ.” (ਮਲਾ ਮਃ ੫) “ਸੁਨਤ ਹਨੇ ਬਾਜਨ ਪਰ ਡੰਕੇ.” (ਗੁਪ੍ਰਸੂ) 2. ਬਾਜੇ ਦੀ ਧੁਨਿ। 3. ਵਜਾਉਣ ਦਾ ਪ੍ਰਕਾਰ. ਵਾਦਨ ਦੇ ਭੇਦ. “ਅਨਿਕ ਨਾਦ ਅਨਿਕ ਬਾਜ.” (ਭੈਰ ਪੜਤਾਲ ਮਃ ੫) 4. ਸੰ. ਵਾਜ. ਜਲ। 5. ਯਗ੍ਯ। 6. ਤੀਰ ਦਾ ਪੰਖ। 7. ਵੇਗ. ਤੇਜ਼ੀ। 8. ਗਮ੍ਯਤਾ. ਪਹੁੰਚ. “ਬਾਜ ਹਮਾਰੀ ਥਾਨ ਥਨੰਤਰਿ.” (ਭੈਰ ਮਃ ੫) 9. ਸੰ. ਵਾਜੀ. वाजिन्. ਘੋੜਾ. “ਫਿਰ੍ਯੋ ਦੇਸ ਦੇਸੰ ਨਰੇਸਾਨ ਬਾਜੰ.” (ਰਾਮਾਵ) 10. ਫ਼ਾ. [باز] ਬਾਜ਼. ਇੱਕ ਸ਼ਿਕਾਰੀ ਪੰਛੀ, ਜੋ ਗੁਲਾਬਚਸ਼ਮ ਪੰਛੀਆਂ ਦਾ ਰਾਜਾ ਹੈ. ਇਹ ਜੁੱਰਰਹ ਦੀ ਮਦੀਨ ਹੈ. ਇਸ ਦਾ ਕੱਦ ਜੁਰਰੇ ਨਾਲੋਂ ਵਡਾ ਹੁੰਦਾ ਹੈ. ਬਾਜ ਸਰਦ ਦੇਸਾਂ ਤੋਂ ਫੜਕੇ ਪੰਜਾਬ ਵਿੱਚ ਲਿਆਈਦਾ ਹੈ. ਇੱਥੇ ਆਂਡੇ ਨਹੀਂ ਦਿੰਦਾ. ਦਸ ਬਾਰਾਂ ਵਰ੍ਹੇ ਇਹ ਸ਼ਿਕਾਰ ਦਾ ਕੰਮ ਦਿੰਦਾ ਹੈ. ਗਰਮੀਆਂ ਵਿੱਚ ਇਸ ਨੂੰ ਠੰਡੇ ਥਾਂ ਕੁਰੀਚ (ਕਰੀਜ) ਬੈਠਾਉਂਦੇ ਹਨ, ਜਦ ਕਿ ਇਹ ਪੁਰਾਣੇ ਖੰਭ ਸਿੱਟਕੇ ਨਵੇਂ ਬਦਲਦਾ ਹੈ. ਇਹ ਤਿੱਤਰ ਮੁਰਗਾਬੀ ਅਤੇ ਸਹੇ ਦਾ ਚੰਗਾ ਸ਼ਿਕਾਰ ਕਰਦਾ ਹੈ. ਪੁਰਾਣੇ ਸਮੇਂ ਅਮੀਰ ਲੋਕ ਬਾਜ਼ ਨੂੰ ਆਪਣੇ ਹੱਥ ਤੇ ਰੱਖਦੇ ਅਤੇ ਬਹੁਤ ਸ਼ਿਕਾਰ ਖੇਡਦੇ ਸਨ. ਦੇਖੋ- ਸ਼ਿਕਾਰੀ ਪੰਛੀਆਂ ਦਾ ਚਿਤ੍ਰ. “ਸੀਹਾ ਬਾਜਾ ਚਰਗਾ ਕੁਹੀਆ, ਏਨਾ ਖਵਾਲੇ ਘਾਹ.” (ਮਃ ੧ ਵਾਰ ਮਾਝ) 11. ਕ੍ਰਿ. ਵਿ. ਫਿਰ. ਪੁਨ: ਵਾਪਿਸ. “ਦੀਜੈ ਬਾਜ ਦੇਸ ਹਮੈ ਮੇਟੀਐ ਕਲੇਸ.” (ਚੰਡੀ ੧) 12. ਔਰ. ਅਤੇ। 13. ਨਾਮ/n. ਸ਼ਰਾਬ। 14. ਕਰ. ਮਹਿਸੂਲ। 15. ਵਿ. ਸ਼੍ਰੇਸ਼੍ਠ. ਉੱਤਮ. “ਬਿਸੁਕਰਮਾ ਤੇ ਬਾਜ.” (ਚਰਿਤ੍ਰ ੧੪੩) ਵਿਸ੍ਵਕਰਮਾਂ ਨਾਲੋਂ ਵਧੀਆ। 16. ਪ੍ਰਤ੍ਯ. ਜੋ ਸ਼ਬਦਾਂ ਦੇ ਅੰਤ ਲਗਕੇ ਕਰਤਾ, ਖੇਡਣ ਵਾਲਾ, ਧਾਰਕ ਆਦਿ ਅਰਥ ਕਰ ਦਿੰਦਾ ਹੈ, ਜਿਵੇਂ- ਦਗ਼ਾਬਾਜ਼, ਜੂਏਬਾਜ਼, ਕਬੂਤਰਬਾਜ਼ ਆਦਿ। 17. ਅ਼. [بعض] ਬਅ਼ਜ਼. ਪੜਨਾਂਵ/pron. ਕੋਈ. ਕਦੀ। 18. ਫ਼ਾ. [باج] ਨਾਮ/n. ਸਰਕਾਰੀ ਮੁਆਮਲਾ. ਕਰ. ਖ਼ਿਰਾਜ। 19. ਖ਼ਾ. ਖੁਰਪਾ. ਰੰਬਾ. ਦੇਖੋ- ਬਾਜ ਦਾ ਸ਼ਿਕਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|