Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaḋ. 1. ਝਗੜਾ, ਬਿਖੇੜਾ, ਵਿਵਾਦ। 2. ਫਜ਼ੂਲ, ਵਿਅਰਥ। 3. ਉਚਾਰਣ, ਅਲਾਪ। 1. wrangling, strife. 2. vain. 3. utterance. ਉਦਾਹਰਨਾ: 1. ਸਰਬ ਭੂਤ ਏਕੈ ਕਰਿ ਜਾਨਿਆ ਚੂਕੇ ਬਾਦ ਬਿਬਾਦਾ ॥ Raga Aaasaa, Kabir, 28, 3:1 (P: 483). ਸੁਆਦ ਬਾਦ ਈਰਖ ਮਦ ਮਾਇਆ ॥ Raga Soohee 5, 19, 3:1 (P: 741). 2. ਗੁਰ ਰਸੁ ਗੀਤ ਬਾਦ ਨਹੀ ਭਾਵੈ ਸੁਣੀਐ ਗਹਿਰ ਗੰਭੀਰੁ ਗਵਾਇਆ ॥ Raga Raamkalee 1, Oankaar, 4:2 (P: 930). ਗੀਤ ਸਾਦ ਚਾਖੇ ਸੁਣੇ ਬਾਦ ਸਾਦ ਤਨਿ ਰੋਗੁ ॥ Raga Maaroo 1, Asatpadee 3, 8:1 (P: 1010). 3. ਰਮਣ ਕਉ ਰਾਮ ਕੇ ਗੁਣ ਬਾਦ ॥ Raga Saarang 5, 103, 1:1 (P: 1224).
|
SGGS Gurmukhi-English Dictionary |
1. wrangling, strife. 2. vain. 3. utterance.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. same as ਹਵਾ wind. (2) adv. same as ਬਾਅਦ later. (3) n.m. see ਵਾਦ dispute. (4) n.m.dia. syphilis.
|
Mahan Kosh Encyclopedia |
ਸੰ. ਵਾਦ. ਨਾਮ/n. ਚਰਚਾ. ਤਰਕ. ਬਹਸ. “ਬਿਦਿਆ ਨ ਪਰਉ, ਬਾਦ ਨਹੀ ਜਾਨਉ.” (ਬਿਲਾ ਕਬੀਰ) 2. ਵਿਵਾਦ. ਝਗੜਾ. “ਅਹੰਬੁਧਿ ਪਰਬਾਦ ਨੀਤ.” (ਬਿਲਾ ਮਃ ੫) 3. ਵ੍ਯ. ਵ੍ਯਰਥ. ਫੁਜੂਲ. “ਬਿਨੁ ਨਾਵੈ ਪੈਨਣੁ ਖਾਣੁ ਸਭ ਬਾਦ ਹੈ.” (ਮਃ ੩ ਵਾਰ ਸੋਰ) “ਬਾਦ ਕਾਰਾਂ ਸਭਿ ਛੋਡੀਆਂ.” (ਮਾਰੂ ਅ: ਮਃ ੧) 4. ਸੰ. ਵਾਦ੍ਯ. ਨਾਮ/n. ਬਾਜਾ. “ਗੁਰਰਸ ਗੀਤ ਬਾਦ ਨਹੀਂ ਭਾਵੈ.” (ਓਅੰਕਾਰ) 5. ਫ਼ਾ. [باد] ਵਾਯੁ. ਹਵਾ. ਵਾਤ. “ਖਾਕ ਬਾਦ ਆਤਸ ਔ ਆਬ ਕੋ ਰਲਾਉ ਹੈ.” (ਅਕਾਲ) 6. ਤਖ਼ਤ. ਰਾਜ ਸਿੰਘਾਸਨ. ਦੇਖੋ- ਬਾਦਸ਼ਾਹ। 7. ਅਭਿਮਾਨ। 8. ਘੋੜਾ। 9. ਬਾਦਹ. ਸ਼ਰਾਬ। 10. ਵ੍ਯ. ਹੋਵੇ. ਜਿਵੇਂ- ਉਮਰ ਦਰਾਜ਼ ਬਾਦ (ਵਡੀ ਉਮਰ ਹੋਵੇ). 11. ਅ਼. [بعد] ਬਅ਼ਦ. ਕ੍ਰਿ. ਵਿ. ਪਿੱਛੋਂ. ਪਸ਼੍ਚਾਤ। 12. ਇਹ ਫ਼ਾਰਸੀ ਸ਼ਬਦ ਬਰਬਾਦ ਦਾ ਭੀ ਸੰਖੇਪ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|