Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaḋʰaa. 1. ਬੱਧਾ, ਬਝਿਆ ਹੋਇਆ, ਬੰਨਿ੍ਹਆ ਹੋਇਆ। 2. ਬਣਾਵਾਂ। 1. bound. 2. build. ਉਦਾਹਰਨਾ: 1. ਪੰਡਿਤੁ ਪੜੈ ਬੰਧਨ ਮੋਹ ਬਾਧਾ ਨਹ ਬੂਝੈ ਬਿਖਿਆ ਪਿਆਰਿ ॥ Raga Sireeraag 3, 51, 2:2 (P: 33). 2. ਪਹਿਰਾ ਅਗਨਿ ਹਿਵੈ ਘਰੁ ਬਾਧਾ ਭੋਜਨੁ ਸਾਰੁ ਕਰਾਈ ॥ Raga Maajh 1, Vaar 19ਸ, 1, 1:1 (P: 147).
|
SGGS Gurmukhi-English Dictionary |
1. bound. 2. build.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. same as ਰੁਕਾਵਟ obstruction. (2) n.m dia. see ਵਾਧਾ increase.
|
Mahan Kosh Encyclopedia |
ਵਿ. ਬੱਧਾ. ਬੰਧਨ ਵਿੱਚ ਫਸਿਆ. “ਜਮਦਰਿ ਬਾਧਾ ਚੋਟਾ ਖਾਏ.” (ਮਾਝ ਅ: ਮਃ ੧) “ਇਹੁ ਮਨੁ ਖੇਲੈ ਹੁਕਮ ਕਾ ਬਾਧਾ.” (ਮਲਾ ਮਃ ੩) 2. ਨਾਮ/n. ਵਾਧਾ. ਅਧਿਕਤਾ. ਵ੍ਰਿੱਧਿ. “ਬਾਧਾ ਹੋਇ ਜੋ ਬਹੋਰ ਬਿਨ ਦੇਰ ਔਰ ਲੀਜੀਯੇ.” (ਨਾਪ੍ਰ) 3. ਸੰ. ਵਿਘਨ. ਰੁਕਾਵਟ। 4. ਦੁੱਖ. ਪੀੜ. “ਜਮ ਕੀ ਬਾਧਾ ਸੋ ਨਹਿ ਲਾਧੇ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|