Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baanee. 1. ਸ਼ਬਦ, ਬਾਣੀ, ਕਾਵਿ-ਬੋਲ, ਬੋਲ। 2. ਬੋਲੀ, ਬਚਨ। 3. ਰੰਗ। 4. ਭਾਂਤ, ਕਿਸਮ, ਪ੍ਰਕਾਰ। 5. ਤੀਰਾਂ ਨਾਲ। 6. ਆਦਤ, ਸੁਭਾਉ। 1. words, poetic words. 2. speech, words. 3. colours. 4. ways, methods. 5. arrows. 6. habit. ਉਦਾਹਰਨਾ: 1. ਜਾਹ ਭਉ ਨਾਹੀ ਤਹਾ ਆਸਨੁ ਬਾਧਿਓ ਸਿੰਗੀ ਅਨਹਤ ਬਾਨੀ ॥ (ਸ਼ਬਦ, ਬੋਲ). Raga Gaurhee 5, 132, 4:1 (P: 208). ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ ॥ (ਬਾਣੀ). Raga Gaurhee 5, Sukhmanee 1, 7:3 (P: 263). ਨਿਰਮਲ ਸ਼ੋਭਾ ਅੰਮ੍ਰਿਤ ਤਾਕੀ ਬਾਨੀ ॥ (ਬੋਲ, ਵਚਨ). Raga Gaurhee 5, Sukhmanee 24, 8:5 (P: 296). 2. ਮਧੁਰ ਬਾਨੀ ਪਿਰਹਿ ਮਾਨੀ ਥਿਰੁ ਸੋਹਾਗੁ ਤਾ ਕਾ ਬਣਾ ॥ Raga Aaasaa 5, Chhant 1, 2:5 (P: 457). ਕਥਾ ਪੁਰਾਤਨ ਇਉ ਸੁਣੀ ਭਗਤਨ ਕੀ ਬਾਨੀ ॥ (ਭਾਵ ਜ਼ੁਬਾਨੀ). Raga Bilaaval 5, 56, 3:1 (P: 815). 3. ਕੁਮੑਾਰੈ ਏਕ ਜੁ ਮਾਟੀ ਗੂੰਧੀ ਬਹੁ ਬਿਧਿ ਬਾਨੀ ਲਾਈ ॥ Raga Aaasaa, Kabir, 16, 2:1 (P: 479). 4. ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥ Raga Sorath Ravidas, 2, 2:1 (P: 658). 5. ਪਾਂਚ ਮਿਰਗ ਬੇਧੇ ਸਿਵ ਕੀ ਬਾਨੀ ॥ Raga Bhairo 5, 4, 1:2 (P: 1136). 6. ਪਰ ਦਰਬੁ ਹਿਰਨ ਕੀ ਬਾਨੀ ॥ Raga Parbhaatee, Bennee, 1, 2:4 (P: 1351).
|
SGGS Gurmukhi-English Dictionary |
1. words, poetic words. 2. speech, words. 3. colors. 4. ways, methods. 5. arrows. 6. habit.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m founder, one who founds / sets up establishes.
|
Mahan Kosh Encyclopedia |
ਸੰ. ਵਰਣ. ਰੰਗਤ. “ਕੁਮ੍ਹਾਰੈ ਏਕੁ ਜੁ ਮਾਟੀ ਗੂੰਧੀ, ਬਹੁ ਬਿਧਿ ਬਾਨੀ ਲਾਈ.” (ਆਸਾ ਕਬੀਰ) 2. ਕਿਸਮ. ਭਾਂਤ. ਪ੍ਰਕਾਰ. “ਰਾਂਧਿ ਕੀਓ ਬਹੁ ਬਾਨੀ.” (ਸੋਰ ਰਵਿਦਾਸ) ਰਿੰਨ੍ਹਕੇ ਕਈ ਪ੍ਰਕਾਰ ਦਾ ਬਣਾਇਆ। 3. ਲਾਲ ਵਰਣ ਦਾ ਸੂਤ, ਜੋ ਦੁਤਹੀ ਖੇਸ ਆਦਿ ਦੇ ਕਿਨਾਰੇ ਬੁਣਿਆ ਜਾਂਦਾ ਹੈ। 4. ਸੁਵਰਣ ਦਾ ਵਰਣ (ਰੰਗਤ) ਬੰਨੀ। 5. ਸੁਭਾਉ. ਬਾਣ. ਆਦਤ. “ਪਰਦਰਬੁ ਹਿਰਨ ਕੀ ਬਾਨੀ.” (ਪ੍ਰਭਾ ਬੇਣੀ) 6. ਬਾਣਾਂ (ਤੀਰਾਂ) ਨਾਲ. ਵਾਣੋ ਸੇ. “ਪਾਂਚ ਮਿਰਗ ਬੇਧੇ ਸਿਵ ਕੀ ਬਾਨੀ.” (ਭੈਰ ਮਃ ੫) 7. ਅ਼. [بانی] ਵਿ. ਮੋਢੀ. ਮੂਜਿਦ. “ਮੰਡ੍ਯੋ ਬੀਰ ਬਾਨੀ.” (ਵਿਚਿਤ੍ਰ) 8. ਸੰ. ਵਾਣੀ. ਨਾਮ/n. ਵਚਨ. ਵਾਕ੍ਯ. “ਬਾਨੀ ਪਢੋ ਸ਼ੁੱਧ ਗੁਰੁ ਕੇਰੀ.” (ਗੁਪ੍ਰਸੂ) 9. ਸਰਸ੍ਵਤੀ. “ਲਿਯੇ ਬੀਨ ਨਾਰਦ ਅਰੁ ਬਾਨੀ.” (ਸਲੋਹ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|