Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baal. 1. ਬਾਲਕ, ਬੱਚਾ। 2. ਬਚਪਣ/ਬਾਲਪਣ ਦਾ। 3. ਪੁੱਤਰ, ਮੁੰਡਾ। 4. ਵਾਲਾ, ਕੇਸ। 5. ਤੱਤੀ ਹਵਾ, ਸੇਕ। 6. ਬਲਿਹਾਰ, ਵਾਰਨੇ, ਸਦਕੇ। 7. ਇਸਤ੍ਰੀ, ਬਾਲਾ ਭਾਵ ਮਾਇਆ ਦਾ। 1. child. 2. childhood, infantine. 3. son. 4. hair. 5. wind. 6, sacrifice. 7. memmon. ਉਦਾਹਰਨਾ: 1. ਬਾਲ ਬਿਨੋਦ ਚਿੰਦ ਰਸ ਲਾਗਾ ਖਿਨੁ ਖਿਨੁ ਮੋਹਿ ਵਿਆਪੈ ॥ Raga Sireeraag, Bennee, 1, 2:1 (P: 93). ਨਾਨਕ ਤੁਮਰੇ ਬਾਲ ਗੁਪਾਲਾ ॥ (ਭਾਵ ਸੇਵਕ). Raga Gaurhee 5, Baavan Akhree, 48:8 (P: 260). 2. ਸਤਿਗੁਰੁ ਮਿਤ੍ਰੁ ਮੇਰਾ ਬਾਲ ਸਖਾਈ ॥ Raga Maajh 4, 1, 4:1 (P: 94). 3. ਬਾਲ ਕੰਨਿਆ ਕੌ ਬਾਪੁ ਪਿਆਰਾ ਭਾਈ ਕੌ ਅਤਿ ਭਾਈ ॥ Raga Sorath 1, 3, 1:2 (P: 596). 4. ਬੰਕੇ ਬਾਲ ਪਾਗਸਿਰਿ ਡੇਰੀ ॥ Raga Sorath Ravidas, 6, 3:1 (P: 659). ਟਹਲ ਕਰਉ ਤੇਰੇ ਦਾਸ ਕੀ ਪਗ ਝਾਰਉ ਬਾਲ ॥ (ਕੇਸਾਂ/ਵਾਲਾਂ ਨਾਲ). Raga Bilaaval 5, 41, 1:1 (P: 810). 5. ਕੰਠਿ ਲਾਇ ਰਾਖੈ ਅਪਨੇ ਕਉ ਤਿਸ ਨੋ ਲਗੈ ਨ ਤਾਤੀ ਬਾਲ ॥ Raga Bilaaval 5, 102, 1:2 (P: 824). 6. ਤਿਸ ਕਉ ਹਉ ਬਲਿ ਬਲਿ ਬਾਲ ॥ Raga Nat-Naraain 4, 9, 1:2 (P: 977). 7. ਪ੍ਰਭ ਕੀ ਸਰਣਿ ਗਹਤ ਸੁਖੁ ਪਾਈਐ ਕਿਛੁ ਭਉ ਨ ਵਿਆਪੈ ਬਾਲ ਕਾ ॥ Raga Maaroo 5, Solhaa 13, 1:3 (P: 1084).
|
SGGS Gurmukhi-English Dictionary |
[Sk. N.] Child
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. child, infant, young one, offspring; ball.
|
Mahan Kosh Encyclopedia |
ਨਾਮ/n. ਵਾਯੁ. ਪਵਨ. “ਤਿਸ ਨੋ ਲਗੈ ਨ ਤਾਤੀ ਬਾਲ.” (ਬਿਲਾ ਮਃ ੫) 2. ਬਲਿਹਾਰ. ਕੁਰਬਾਨ. “ਤਿਸ ਕਉ ਹਉ ਬਲਿ ਬਲਿ ਬਾਲ.” (ਨਟ ਪੜਤਾਲ ਮਃ ੪) 3. ਬਾਲੀ. ਸੁਗ੍ਰੀਵ ਦਾ ਭਾਈ ਵਾਨਰ ਰਾਜ. “ਕੁਪਕੈ ਜਿਨ ਬਾਲ ਮਰ੍ਯੋ ਛਿਨ ਮੈ.” (ਕ੍ਰਿਸਨਾਵ) 4. ਬਾਲਿਕਾ. ਲੜਕੀ. “ਰੋਇ ਉਠੀ ਵਹ ਬਾਲ ਜਥੈ.” (ਕ੍ਰਿਸਨਾਵ) 5. ਬਾਲਕ. ਬੱਚਾ. “ਬਾਲ ਰਹੇਂ ਅਲਬਾਲਿਤ ਜਾਲ.” (ਨਾਪ੍ਰ) 6. ਬਾਲ੍ਯ. ਬਚਪਨ. “ਬਾਲ ਜੁਆਨੀ ਅਰੁ ਬਿਰਧ ਫੁਨਿ.” (ਸ: ਮਃ ੯) 7. ਵੱਲੀ. ਸਿੱਟਾ. ਬੱਲ। 8. ਵਿ. ਅਗਯਾਨੀ. ਨਾਦਾਨ. “ਰਿਨਿ ਬਾਂਧੇ ਬਹੁ ਬਿਧਿ ਬਾਲ.” (ਪ੍ਰਭਾ ਮਃ ੪) 9. ਨਾਮ/n. ਬਾਲਾ. ਇਸਤ੍ਰੀ. “ਭਉ ਨ ਵਿਆਪੈ ਬਾਲ ਕਾ.”{1507} (ਮਾਰੂ ਸੋਲਹੇ ਮਃ ੫) “ਸ਼ਹਰ ਬਦਖਸ਼ਾਂ ਮੇ ਹੁਤੀ ਏਕ ਮੁਗਲ ਕੀ ਬਾਲ.” (ਚਰਿਤ੍ਰ ੧੭) 10. ਰੋਮ. ਕੇਸ਼. ਵਾਲ. “ਗੁਰਪਗ ਝਾਰਹਿ ਹਮ ਬਾਲ.” (ਪ੍ਰਭਾ ਮਃ ੪) 11. ਬਾਲਨਾ. ਮਚਾਉਣਾ. ਜਲਾਉਣਾ। 12. ਅ਼. [بال] ਚਿੰਨ੍ਹ। 13. ਮਨ। 14. ਪ੍ਰਸੰਨਤਾ। 15. ਭੁਜਾ. ਬਾਜ਼ੂ। 16. ਚੋਟੀ. ਸ਼ਿਖਾ. Footnotes: {1507} ਮਾਯਾ ਦਾ.
Mahan Kosh data provided by Bhai Baljinder Singh (RaraSahib Wale);
See https://www.ik13.com
|
|