Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baalaa. 1. ਜਵਾਨ, ਜਰ ਰਹਿਤ। 2. ਜਵਾਨ ਇਸਤ੍ਰੀ। 3. ਬਚੇ ਨੂੰ, ਬਾਲਕ ਨੂੰ। 4. ਬਾਲਾ। 5. ਬਾਲ ਅਵਸਥਾ ਵਾਲਾ। 6. ਬਾਲਕ ਵਿਦਿਆਰਥੀ ਭਾਵ ਜਗਿਆਸੂ। 1. young. 2. young woman. 3. child. 4. beloved. 5. childish. 6. students. ਉਦਾਹਰਨਾ: 1. ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ ॥ Raga Maajh 5, Asatpadee 28, 2:2 (P: 126). ਉਦਾਹਰਨ: ਸਰਬ ਨਿਰੰਤਰਿ ਪ੍ਰੀਤਮੁ ਬਾਲਾ ॥ Raga Gaurhee 1, Asatpadee 5, 4:2 (P: 223). ਓਹੁ ਨ ਬਾਲਾ ਬੂਢਾ ਭਾਈ ॥ Raga Aaasaa 5, 33, 1:2 (P: 378). 2. ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ ॥ (ਭਾਵ ਮਾਇਆ). Raga Gaurhee 5, 127, 3:2 (P: 206). 3. ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥ Raga Sorath 5, 17, 3:2 (P: 613). ਨਾ ਇਹੁ ਬੂਢਾ ਨਾ ਇਹੁ ਬਾਲਾ ॥ (ਬਾਲਕ). Raga Gond 5, 21, 1:1 (P: 868). 4. ਪਿਰੁ ਰਲੀਆਲਾ ਜੋਬਨਿ ਬਾਲਾ ਤਿਸੁ ਰਾਵੇ ਰੰਗਿ ਰਾਤੀ ॥ Raga Dhanaasaree 1, Chhant 3, 5:4 (P: 689). 5. ਥਰਹਰ ਕੰਪੈ ਬਾਲਾ ਜੀਉ ॥ (ਅੰਞਾਣਾ ਦਿਲ). Raga Soohee, Kabir, 2, 1:1 (P: 792). 6. ਕਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁ ਬਿਧਿ ਪ੍ਰਕਾਰਾ ॥ Salok Sehaskritee, Gur Arjan Dev, 14:1 (P: 1355).
|
SGGS Gurmukhi-English Dictionary |
1. young. 2. young woman. 3. child. 4. beloved. 5. childish. 6. students.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. same as ਬਾਲਕਾ. (2) adv. over, above; over and above, surplus;adj. superior.
|
Mahan Kosh Encyclopedia |
ਸ਼੍ਰੀ ਗੁਰੂ ਨਾਨਕਦੇਵ ਦਾ ਅਨੰਨ ਸਿੱਖ, ਚੰਦ੍ਰਭਾਨੁ ਸੰਧੂ ਜੱਟ ਦਾ ਸੁਪੁਤ੍ਰ ਭਾਈ ਬਾਲਾ, ਜੋ ਤਲਵੰਡੀ (ਨਾਨਕਿਆਨੇ) ਦਾ ਵਸਨੀਕ ਸੀ. ਬਾਲੇਵਾਲੀ ਜਨਮਸਾਖੀ ਅਤੇ ਗੁਰੁ ਨਾਨਕਪ੍ਰਕਾਸ਼ ਅਨੁਸਾਰ ਇਹ ਗੁਰੂ ਸਾਹਿਬ ਦੇ ਨਾਲ ਸਾਰੇ ਸਫਰਾਂ ਵਿੱਚ ਰਿਹਾ, ਅਰ ਗੁਰੂ ਅੰਗਦ ਸਾਹਿਬ ਨੂੰ ਇਸੇ ਨੇ ਹੀ ਗੁਰੂ ਨਾਨਕਦੇਵ ਦੀ ਕਥਾ ਸੁਣਾਈ, ਜਿਸ ਨੂੰ ਭਾਈ ਪੈੜੇ ਨੇ ਲਿਖਿਆ.{1512} ਇਸੇ ਪੋਥੀ ਦਾ ਨਾਮ ਭਾਈ ਬਾਲੇ ਵਾਲੀ ਸਾਖੀ ਹੈ, ਜਿਸ ਦਾ ਹੁਣ ਬਿਗੜਿਆ ਹੋਇਆ ਰੂਪ ਅਨੇਕ ਵਾਰ ਛਪਿਆ ਹੈ. ਭਾਈ ਬਾਲੇ ਦੀ ਉਮਰ ਗੁਰੂ ਨਾਨਕਦੇਵ ਤੋਂ ਤਿੰਨ ਵਰ੍ਹੇ ਵਡੀ ਲਿਖੀ ਹੈ, ਇਸ ਹਿਸਾਬ ਸੰਮਤ ੧੫੨੩ ਵਿੱਚ ਭਾਈ ਬਾਲਾ ਜਨਮਿਆ. ਇਸ ਦਾ ਦੇਹਾਂਤ ਸੰਮਤ ੧੬੦੧ ਵਿੱਚ ਖਡੂਰ ਹੋਇਆ. ਗੁਰੂ ਅੰਗਦਦੇਵ ਨੇ ਆਪਣੇ ਹੱਥੀਂ ਸਸਕਾਰ ਕੀਤਾ. ਦੇਖੋ- ਖਡੂਰ। ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਜਦ ਗੁਰੁ ਨਾਨਕਦੇਵ ਨੇ ਦੇਸ਼ਾਟਨ ਪਿੱਛੋਂ ਕਰਤਾਰਪੁਰ ਵਿਸ਼੍ਰਾਮ ਕੀਤਾ, ਉਸ ਵੇਲੇ ਬਾਲਾ ਸਤਿਗੁਰੁ ਦੀ ਸ਼ਰਣ ਆ ਕੇ ਰਿਹਾ. ਸਫਰਾਂ ਵਿੱਚ ਸਾਥ ਹੋਣ ਦਾ ਕਿਤੇ ਜ਼ਿਕਰ ਨਹੀਂ ਕੀਤਾ. 2. ਸ਼੍ਰੀ ਗੁਰੂ ਅਰਜਨਦੇਵ ਦਾ ਇੱਕ ਪ੍ਰੇਮੀ ਸਿੱਖ, ਜੋ ਮਰਵਾਹਾ ਜਾਤਿ ਦਾ ਸੀ. ਇਸ ਨੇ ਅਮ੍ਰਿਤਸਰ ਜੀ ਬਣਨ ਸਮੇਂ ਵਡੀ ਸੇਵਾ ਕੀਤੀ। 3. ਝਿੰਗਣ ਜਾਤਿ ਦਾ ਬ੍ਰਾਹਮਣ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਸਿੱਖਮਤ ਦਾ ਪ੍ਰਸਿੱਧ ਪ੍ਰਚਾਰਕ ਹੋਇਆ। 4. ਭੰਡਾਰੀ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਪਰੋਪਕਾਰੀ ਅਤੇ ਉਪਦੇਸ਼ਕ ਹੋਇਆ। 5. ਛੱਤ ਦੀ ਚੌਕੋਣ, ਸਿੱਧੀ ਅਤੇ ਲੰਮੀ ਲਕੜੀ। 6. ਕੰਨਾ ਦਾ ਗਹਿਣਾ. ਤੁੰਗਲ। 7. ਮੱਲਾਂ ਦਾ ਵਰਜ਼ਿਸ਼ ਕਰਨ ਵੇਲੇ ਦਿੱਤਾ ਗੇੜਾ. ਮੂੰਗਲੀ ਦਾ ਚਕ੍ਰ. “ਬਾਰ ਬਾਰ ਬਹੁ ਬਾਲੇ ਦੈਹੈ.” (ਗੁਪ੍ਰਸੂ) 8. ਸੰ. ਬਾਲਾ. ਲੜਕੀ. ਕੰਨ੍ਯਾ. “ਠਾਢੀ ਹੁਤੀ ਬ੍ਰਿਖਭਾਨੁ ਕੀ ਬਾਲਾ.” (ਕ੍ਰਿਸਨਾਵ) 9. ਜਵਾਨ ਇਸਤ੍ਰੀ. “ਥਰਹਰ ਕੰਪੈ ਬਾਲਾ ਜੀਉ.” (ਸੂਹੀ ਕਬੀਰ) ਦੇਸ਼ ਤਜ ਬਨ ਮੇ ਬਨਾਈ ਹੈ ਪਰਨਸ਼ਾਲਾ ਚਾਹਤ ਨ ਕ੍ਯੋਂ ਹੂੰ ਮਨ ਚਾਰੁ ਚਿਤ੍ਰਸ਼ਾਲਾ ਕੋ, ਦੇਹ ਤੇ ਦੁਸ਼ਾਲਾ ਕਰ ਦੀਨੇ ਦ੍ਰੁਤ ਦੂਰ, ਦੇਖੋ! ਰੰਜਿਤ ਬਿਭੂਤ ਪੂਤ ਓਢੇ ਮ੍ਰਿਗਛਾਲਾ ਕੋ, ਕਹੈ “ਤੋਖਹਰਿ” ਹੈ ਨ ਭੋਜਨ ਰਸਾਲਾ ਰੁਚਿ ਸਹਿਤ ਬਿਸਾਲਾ ਹੈ ਕਸਾਲਾ ਘਾਮ ਪਾਲਾ ਕੋ, ਆਂਗੁਰੀ ਪੈ ਛਾਲਾ ਪਰੇ ਫੇਰ ਫੇਰ ਮਾਲਾ, ਤਊ ਮਨ ਮਤਵਾਲਾ ਨਾਹਿ ਭੂਲੇ ਮੁਖ ਬਾਲਾ ਕੋ. 10. ਬਾਲ (ਬਾਲਕ) ਦਾ ਬਹੁਵਚਨ. ਬਾਲਾ: “ਗੁਣੰਤ ਗੁਣੀਆ ਸੁਣੰਤ ਬਾਲਾ.” (ਸਹਸ ਮਃ ੫) ਭਾਵ- ਵਿਦਿਯਾਰਥੀ ਜਿਗ੍ਯਾਸੂ। 11. ਵਿ. ਬਾਲ੍ਯ ਅਵਸ੍ਥਾ ਵਾਲਾ. “ਓਹ ਨ ਬਾਲਾ ਬੂਢਾ ਭਾਈ.” (ਆਸਾ ਮਃ ੫) 12. ਵਾਨ. ਵਾਲਾ. “ਪਿਰੁ ਰਲੀਆਲਾ ਜੋਬਨੁ ਬਾਲਾ.” (ਵਡ ਛੰਤ ਮਃ ੩) 13. ਯੁਵਾ ਜਰਾ ਰਹਿਤ. “ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ.” (ਗਉ ਅ: ਮਃ ੧) 14. ਫ਼ਾ. [بالا] ਸ਼ਿਰੋਮਣਿ. ਪ੍ਰਧਾਨ। 15. ਉੱਚਾ. Footnotes: {1512} “ਬੈਸ ਗੁਰੁ ਭਾਖੀ, ਬਾਲਾ! ਕਹੋ ਅਬ ਸਾਖੀ ਇਹ ਹੋਈ ਹੈ ਹਦੂਰ ਤੇਰੇ ਸਬੈ ਸੋ ਕਹੀਜਿਯੇ, ਸੁਧਾ ਇਤਿਹਾਸਗੁਰੁ ਆਯੋ ਤੁਝ ਪਾਸ ਸਬ ਔਰ ਕੋ ਸੁਨਾਇ ਨ ਅਘਾਇ ਨਿਤ ਪੀਜਿਯੇ. ਬਾਲਾ ਕਹੈ ਐਸੇ ਹੋਈ ਮੋਹਿ ਢਿਗ ਬੈਸੇ ਸਬ ਜੈਸੇ ਬਿਧਿ ਭਈ ਤੈਸੇ ਬਰਨੋ ਸੁਨੀਜਿਯੇ. ਬਾਲਾ ਜੋ ਅਲਾਇ ਪੈੜਾ ਲਿਖਤ ਬਨਾਇ, ਗੁਰੁ ਅੰਗਦ ਸੁਨਾਇ ਸੋਊ ਤੁਮ ਸੁਨ ਲੀਜਿਯੇ.” (ਨਾਪ੍ਰ).
Mahan Kosh data provided by Bhai Baljinder Singh (RaraSahib Wale);
See https://www.ik13.com
|
|