Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baalee. 1. ਜੁਆਨ ਇਸਤ੍ਰੀ। 2. ਬਾਲ ਅਵਸਥਾ ਵਾਲੀ। 3. ਲੜਕੀ। 1. young woman/bride. 2. young. 3. girl. ਉਦਾਹਰਨਾ: 1. ਪੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ ॥ Raga Aaasaa 4, Chhant 16, 2:1 (P: 449). ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ ॥ Raga Tilang 1, 4, 2:1 (P: 722). 2. ਧਨ ਬਾਲੀ ਭੋਲੀ ਪਿਰੁ ਸਹਜਿ ਰਾਵੈ ਮਿਲਿਆ ਕਰਮ ਬਿਧਾਤਾ ॥ Raga Vadhans 3, Chhant 1, 2:4 (P: 568). ਸਾ ਧਨ ਬਾਲੀ ਧੁਰਿ ਮੇਲੀ ਮੇਰੈ ਪ੍ਰਭਿ ਆਪਿ ਮਿਲਾਈ ਰਾਮ ॥ Raga Soohee 3, Chhant 4, 4:1 (P: 770). 3. ਮਾਇ ਨਿਰਾਸੀ ਰੋਇ ਵਿਛੁੰਨੀ ਬਾਲੀ ਬਾਲੈ ਹੇਤੇ ॥ Raga Soohee 1, Chhant 1, 3:5 (P: 763).
|
SGGS Gurmukhi-English Dictionary |
1. young woman/bride. 2. young. 3. girl.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਬਾਲਾ. ਇਸਤ੍ਰੀ. “ਬਾਲੀ ਰੋਵੈ ਨਾਹਿ ਭਤਾਰੁ.” (ਮਃ ੧ ਵਾਰ ਰਾਮ ੧) “ਬਰਸੈ ਨਿਸਿ ਕਾਲੀ ਕਿਉ ਸੁਖ ਬਾਲੀ?” (ਤੁਖਾ ਬਾਰਹਮਾਹਾ) 2. ਸੰ. ਬਾਲਿਕਾ. ਕੰਨਾ ਦਾ ਗਹਿਣਾ. ਡੰਡੀ. ਛੋਟਾ ਤੁੰਗਲ। 3. ਬਾਲ੍ਯ ਅਵਸਥਾ ਵਾਲੀ. “ਧਨ ਬਾਲੀ ਭੋਲੀ.” (ਵਡ ਛੰਤ ਮਃ ੩) 4. ਵਤੀ. ਵਾਲੀ. “ਮੁੰਧ ਜੋਬਨਬਾਲੀ ਰਾਮ ਰਾਜੇ.” (ਆਸਾ ਛੰਤ ਮਃ ੪) 5. ਦੇਖੋ- ਬਾਲਿ 1. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|