Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bi-u-haaree. 1. ਵਿਹਾਰ ਕਰਨ ਵਾਲਾ। 2. ਕਰਮ ਕਰਨ ਵਾਲਾ। 1. businessman, trader, dealer. 2. performer. ਉਦਾਹਰਨਾ: 1. ਨਾਮ ਰਤਨ ਕੋ ਕੋ ਬਿਉਹਾਰੀ ॥ Raga Gaurhee 5, 85, 1:1 (P: 181). ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥ (ਸੌਦੇ ਬਾਜ਼). Raga Goojree 5, 2, 1:2 (P: 495). ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ ॥ Raga Bihaagarhaa 5, Chhant 9, 1:2 (P: 547). 2. ਜਿਹ ਪ੍ਰਸਾਦਿ ਤੂੰ ਆਚਾਰ ਬਿਉਹਾਰੀ ॥ Raga Gaurhee 5, Sukhmanee 6, 5:3 (P: 270). ਕਈ ਕੋਟਿ ਆਚਾਰ ਬਿਉਹਾਰੀ ॥ (ਭਾਵ ਕਰਮ ਕਾਂਡੀ). Raga Gaurhee 5, Sukhmanee 10, 1:2 (P: 275).
|
SGGS Gurmukhi-English Dictionary |
1. businessman, trader, dealer. 2. performer.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਵ੍ਯਵਹਾਰੀ (व्यवहारिन्). ਵ੍ਯਾਪਾਰੀ. ਦੁਕਾਨਦਾਰ. “ਕੋਟਿ ਮਧੇ ਕੋ ਵਿਰਲਾ ਸੇਵਕੁ, ਹੋਰਿ ਸਗਲੇ ਬਿਉਹਾਰੀ.” (ਗੂਜ ਮਃ ੫) 2. ਕਾਰਜ ਕਰਤਾ. ਕ੍ਰਿਯਾ ਦੇ ਕਰਨ ਵਾਲਾ. “ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|