Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bibék. 1. ਵਿਚਾਰ, ਗਲ ਦਾ ਠੀਕ ਸਰੂਪ ਨਿਸਚਿਤ ਕਰਨ ਦੀ ਕਿਰਿਆ, ਨਿਰਣਾ ਕਰਨ ਦੀ ਕਿਰਿਆ, ਨਿਰਣਾ ਸ਼ਕਤੀ। 2. ਵਿਚਾਰ ਵਾਲੀ, ਨਿਰਣੇ ਵਾਲੀ। 3. ਤਤ ਗਿਆਨ, ਸੁਧ ਵਿਚਾਰ। 1. reflection. 2. discriminating, diserning. 3. serious/Divine knowledge. ਉਦਾਹਰਨਾ: 1. ਸੋ ਜਨੁ ਰਲਾਇਆ ਨ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ ॥ Raga Sireeraag 3, 39, 2:3 (P: 28). 2. ਸਚੋ ਸਚੁ ਵਖਾਣੀਐ ਸਚੋ ਬੁਧਿ ਬਿਬੇਕ ॥ Raga Sireeraag 5, 98, 4:2 (P: 52). ਸਤਿ ਪੁਰਖ ਪੂਰਨ ਬਿਬੇਕ ॥ (ਵਿਚਾਰ ਵਾਲਾ). Raga Gaurhee 5, Sukhmanee 18, 5:2 (P: 287). ਓਇ ਸਦਾ ਅਨੰਦਿ ਬਿਬੇਕ ਰਹਹਿ ਦੁਖਿ ਸੁਖਿ ਟੇਕ ਸਮਾਨਿ ॥ (ਵਿਚਾਰ ਵਾਲੇ). Salok 3, 44:3 (P: 1418). ਮਨ ਚਿੰਦਿਆ ਫਲੁ ਪਾਇਲੀ ਅੰਤਰਿ ਬਿਬੇਕ ਬੀਚਾਰੁ ॥ (ਨਿਰਣੇ ਵਾਲੀ ਵੀਚਾਰ). Salok 4, 16:4 (P: 1422). 3. ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥ Raga Aaasaa 1, 10, 1:1 (P: 351). ਗੁਰ ਕੀ ਮਹਿਕਾ ਕਿਆ ਕਹਾ ਗੁਰੁ ਬਿਬੇਕ ਸਤਸਰੁ ॥ Raga Aaasaa 5, 104, 3:1 (P: 397). ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ ॥ (ਵਿਚਾਰ ਭਾਵ ਅੰਤਰ). Salok, Kabir, 191:1 (P: 1374). ਸੁਖੈ ਏਹੁ ਬਿਬੇਕੁ ਹੈ ਅੰਤਰੁ ਨਿਰਮਲੁ ਹੋਇ ॥ (ਵਿਚਾਰ ਭਾਵ ਨਿਸ਼ਾਨੀ). Raga Raamkalee 3, Vaar 1, Salok, 3, 3:2 (P: 947).
|
SGGS Gurmukhi-English Dictionary |
1. reflection. 2. discriminating, analyzing, diserning. 3. serious/Divine knowledge.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. reason, reasoning, intelligence, wisdom, discrimination, discernment.
|
Mahan Kosh Encyclopedia |
ਸੰ. ਵਿਵੇਕ. ਨਾਮ/n. ਵਸ੍ਤੁ ਦੇ ਠੀਕ ਠੀਕ ਸ੍ਵਰੂਪ ਦਾ ਨਿਸ਼੍ਚਯ ਕਰਨਾ. ਵਿਚਾਰ. “ਕਬੀਰ ਰਾਮੈ ਰਾਮ ਕਹੁ, ਕਹਿਬੇ ਮਾਹਿ ਬਿਬੇਕ.” (ਸ: ਕਬੀਰ) 2. ਖ਼ਾ. ਸਿੱਖਧਰਮ ਦੇ ਨਿਯਮਾਂ ਦੀ ਦ੍ਰਿੜ੍ਹ ਧਾਰਨਾ। 3. ਧਾਰਮਿਕ ਫ਼ੈਸਿਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|