Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Biraḋ. ਸੁਭਾ, ਨਿਤਕਰਮ, ਖਾਸਾ। creed, nature, disposition. ਉਦਾਹਰਨ: ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥ Raga Sorath 9, 9, 3:2 (P: 633).
|
SGGS Gurmukhi-English Dictionary |
creed, nature, disposition.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. reputed or honourable nature or practice, reputation, same as ਜਪ repetition of God's name.
|
Mahan Kosh Encyclopedia |
ਫ਼ਾ. [وِرد] ਵਿਰਦ. ਨਾਮ/n. ਸਿੱਖ. ਮੁਰੀਦ. “ਰਾਖ ਹੈਂ ਜਰੂਰ ਲਾਜ ਆਪਨੇ ਬਿਰਦ ਕੀ.” (ਨਾਪ੍ਰ) 2. ਅ਼. ਨਿਤ੍ਯਕਰਮ। 3. ਨਿਤ੍ਯ ਦਾ ਭਜਨ. ਜਪ ਆਦਿ ਧਰਮ ਦੇ ਨਿਤ੍ਯ ਕਰਮ। 4. ਵਿਸ਼੍ਰਾਮ ਦਾ ਅਸਥਾਨ। 5. ਧਰਮ ਦਾ ਚਿੰਨ੍ਹ. “ਬਿਰਦ ਸੀਸ ਪਰ ਤੇ ਉਤਰਾਵਹੁ.” (ਗੁਪ੍ਰਸੂ) 6. ਸੰ. ਵਿਰੁਦ. ਯਸ਼ ਕੀਰਤਨ. ਮਹਿਮਾ ਕਹਿਣੀ. ਰਾਜਿਆਂ ਬਾਦਸ਼ਾਹਾਂ ਦੇ ਦਰਵਾਜ਼ੇ ਪੁਰ ਅਥਵਾ- ਸਵਾਰੀ ਵੇਲੇ ਉਨ੍ਹਾਂ ਦੇ ਅੱਗੇ ਕਵਿ (ਬੰਦੀਜਨ) ਅਤੇ ਚੋਬਦਾਰ ਆਦਿ ਜੋ ਉਨ੍ਹਾਂ ਦਾ ਯਸ਼ ਆਸ਼ੀਰਵਾਦ ਅਤੇ ਵੰਸ਼ਾਵਲੀ ਪੜ੍ਹਦੇ ਹਨ, ਉਸ ਦੀ ਖ਼ਾਸ ਕਰਕੇ “ਬਿਰਦ” ਸੰਗ੍ਯਾ ਹੋਗਈ ਹੈ. ਬਿਰਦ ਵਿੱਚ ਗਣ, ਅਕ੍ਸ਼ਰ, ਅਤੇ ਮਾਤ੍ਰਾ ਦਾ ਕੋਈ ਹਿਸਾਬ ਨਹੀਂ, ਕਿੰਤੁ ਪਦਾਂ ਦਾ ਅਨੁਪ੍ਰਾਸ ਅਤੇ ਜੜਤ ਸੁੰਦਰ ਹੋਵੇ. ਉਦਾਹਰਣ- ਸ਼੍ਰੀ ੧੧੧ ਮਾਨ, ਸਰਵ ਗੁਣ ਖਾਨ, ਸੇਵਕ ਪ੍ਰਿਯ ਪ੍ਰਾਨ, ਮਹਿਮਾ ਮਹਾਨ, ਅਖੰਡ ਭੁਜਦੰਡ, ਭੂਸ਼ਿਤ ਕੋਦੰਡ, ਰਵਿ ਸਮ ਪ੍ਰਚੰਡ, ਜੋਤੀ ਅਖੰਡ. ਪਰਮੋਦਾਰ, ਧਰਮਾਵਤਾਰ, ਗੁਣਗਣਾਗਾਰ, ਕਵਿਜਨ ਆਧਾਰ. ਮਹਾਰਾਜਾਧਿਰਾਜ, ਪਤਿ ਸੰਪਤਿ ਸਮਾਜ, ਸੁਭਟ ਸਿਰਤਾਜ, ਗਰੀਬਨਿਵਾਜ. ਸ਼ਰਣਾਗਤ ਪ੍ਰਤਿਪਾਲਕ, ਸ਼ਤ੍ਰੁਘਾਲਕ, ਗਰਬਗਾਲਕ ਅਨ੍ਯਾਯਕਾਲਕ, ਬੀਰਾਨਬੀਰ, ਪੀਰਾਨਪੀਰ, ਧੀਰਾਨਧੀਰ, ਅਤਿਸ਼ਯ ਗੰਭੀਰ, ਉਪਮਾ ਅਨੂਪ, ਕੀਰਤਿਸ੍ਤੂਪ, ਸੁੰਦਰ ਸ੍ਵਰੂਪ. ਸੇਨਾਵਾਹਕ, ਪ੍ਰਤਿਪਕ੍ਸ਼ਿਦਾਹਕ, ਪ੍ਰਣਨਿਵਾਹਕ, ਗੁਣਗ੍ਰਾਹਕ. ਸੋਢਿਵੰਸ਼ਾਵਤੰਸ਼, ਭਕ੍ਤਮਨ ਮਾਨਸਹੰਸ. ਮ੍ਰਿਤ ਭਾਰਤ ਕੋ ਅਮ੍ਰਿਤਦਾਨ ਦ੍ਵਾਰਾ ਸਜੀਵ ਕਰਤਾ, ਜਗਤਗੁਰੂ ਨਾਨਕ ਕੀ ਪਰਮਜੋਤਿ, ਸ਼੍ਰੀ ਗੁਰੂ ਰਾਮਦਾਸ ਸਾਹਿਬ ਕੇ ਨਾਤੀ, ਪਰਮ ਪੂਜ੍ਯ ਗੁਰੂ ਅਰਜਨਦੇਵ ਕੇ ਪਰਪੌਤ੍ਰ, ਮੀਰੀ ਪੀਰੀ ਕੇ ਧਨੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਕੇ ਪੌਤ੍ਰ, ਅਨਾਥ ਭਾਰਤ ਕੇ ਸਹਾਯਕ, ਸ਼੍ਰੀ ਗੁਰੂ ਤੇਗਬਹਾਦੁਰ ਕੇ ਸਰਵਗੁਣ ਪਾਤ੍ਰ ਸੁਪੁਤ੍ਰ ਸ਼੍ਰੀ ਗੁਰੂ ਗੋਬਿੰਦ ਸਿੰਘ ਸ੍ਵਾਮੀ ਕੀ ਸਦਾ ਜਯ ਹੋ! 7. ਵਿ. ਰਦ. ਜਿਸ ਦੇ ਰਦ (ਦੰਦ) ਨਹੀਂ। 8. ਦੇਖੋ- ਵਿਰੁਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|