Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bihaag. ਸਵੇਰ। morning.
ਉਦਾਹਰਨ:
ਸਾਝ ਬਿਹਾਗ ਤਕਹਿ ਆਗਾਸੁ ॥ Raga Gaurhee 1, 6, 3:2 (P: 152).

SGGS Gurmukhi-English Dictionary
morning.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਉਹ ਸਮਾਂ, ਜਦ ਵਿਹ (ਆਕਾਸ਼) ਵਿੱਚ ਆਗ (ਅਗਨਿ) ਜੇਹਾ ਪ੍ਰਕਾਸ਼ ਭਾਸੇ. ਅਰੁਣੋਦਯ. ਪਹਿ ਫੁਟਣ ਦਾ ਸਮਾ. “ਸਾਂਝ ਬਿਹਾਗ ਤਕਹਿ ਆਗਾਸੁ.” (ਗਉ ਮਃ ੧) 2. ਵਿਹਗ (ਸੂਰਜ). ਦੇਖੋ- ਦਉਤ।
3. ਬਿਲਾਵਲ ਠਾਟ ਦਾ ਇੱਕ ਔੜਵ ਸੰਪੂਰਣ ਰਾਗ ਹੈ. ਆਰੋਹੀ ਵਿੱਚ ਰਿਸ਼ਭ ਅਤੇ ਧੈਵਤ ਵਰਜਿਤ ਹਨ. ਇਸ ਨੂੰ ਸਾਰੇ ਸੁਰ ਸ਼ੁੱਧ ਲਗਦੇ ਹਨ. ਗਾਂਧਾਰ ਵਾਦੀ ਅਤੇ ਗ੍ਰਹ ਸੁਰ ਹੈ, ਨਿਸ਼ਾਦ ਸੰਵਾਦੀ ਹੈ. ਇਸ ਵਿਚ ਰਿਸ਼ਭ ਬਹੁਤ ਦੁਰਬਲ ਹੋਕੇ ਲਗਦਾ ਹੈ. ਅਵਰੋਹੀ ਵਿੱਚ ਤੀਵ੍ਰ ਮੱਧਮ ਭੀ ਦੁਰਬਲ ਹੋਕੇ ਲਗ ਜਾਂਦਾ ਹੈ. ਗਾਉਣ ਦਾ ਵੇਲਾ ਅੱਧੀ ਰਾਤ ਹੈ.
ਅਰੋਹੀ- ਸ਼ ਗ ਮ ਪ ਨ ਸ਼.
ਅਵਰੋਹੀ- ਸ਼ ਨ ਧ ਪ ਮ ਗ ਰ ਸ਼.
ਇਸ ਰਾਗ ਦਾ ਨਾਉਂ ਦਸਮਗ੍ਰੰਥ ਅਤੇ ਸਰਵਲੋਹ ਵਿੱਚ ਆਇਆ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits