Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Biᴺḋ⒰. 1. ਬੂੰਦ (ਵੀਰਜ ਦੀ)। 2. ਬੀਜ। 3. ਰਤਾ ਕੁ, ਪਲ ਭਰ, ਥੋੜਾ ਜਿਹਾ। 4. ਉਸਾ, ਖੁਸ਼ਾਮੰਦ। 1. semen, sperm. 2. seed. 3. a trice. 4. praise, flattery, cajolery. ਉਦਾਹਰਨਾ: 1. ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ ॥ Raga Sireeraag 1, Asatpadee 15, 5:2 (P: 63). ਬਿੰਦੁ ਨ ਰਾਖਿਆ ਸਬਦੁ ਨ ਭਾਖਿਆ ॥ (ਭਾਵ ਜਤ). Raga Raamkalee, Guru Nanak Dev, Sidh-Gosat, 62:3 (P: 945). 2. ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥ Raga Gaurhee, Kabir, 7, 1:2 (P: 324). 3. ਮਨੂਆ ਪਉਣੁ ਬਿੰਦੁ ਸੁਖਵਾਸੀ ਨਾਮਿ ਵਸੈ ਸੁਖ ਭਾਈ ॥ Raga Sorath 1, Asatpadee 1, 3:1 (P: 634). 4. ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ॥ Raga Maaroo 1, ਸਲੋ 15, 9:1 (P: 1035).
|
SGGS Gurmukhi-English Dictionary |
1. semen, sperm. 2. seed. 3. a trice. 4. praise, flattery, cajolery.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਬਿੰਦੁ ਅਤੇ ਵਿੰਦੁ. ਬੂੰਦ. ਕਤਰਾ. “ਬਿੰਦੁ ਤੇ ਜਿਨਿ ਪਿੰਡੁ ਕੀਆ.” (ਆਸਾ ਕਬੀਰ) 2. ਵੀਰਯ. “ਬਿੰਦੁ ਰਾਖਿ ਜੌ ਤਰੀਐ ਭਾਈ!” (ਗਉ ਕਬੀਰ) 3. ਦੇਖੋ- ਨਾਦਬਿੰਦੁ। 4. ਥੋੜਾ ਕਾਲ. ਕ੍ਸ਼ਣਭਰ. ਦੇਖੋ- ਬਿੰਦ. “ਮਨੂਆ ਪਉਣ ਬਿੰਦੁ ਸੁਖਵਾਸੀ ਨਾਮੁ ਵਸੈ ਸੁਖਭਾਈ.” (ਸੋਰ ਅ: ਮਃ ੧) ਪਵਨ ਜੇਹਾ ਚੰਚਲ ਮਨ, ਜੇ ਥੋੜਾ ਕਾਲ ਸ਼ਾਂਤਿ ਨਾਲ ਠਹਿਰੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|