Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Beejṇaa. ਬੋਣਾ। sowing. ਉਦਾਹਰਨ: ਸਚੁ ਖੇਤੀ ਸਚੁ ਬੀਜਣਾ ਸਾਚਾ ਵਾਪਾਰਾ ॥ Raga Vadhans 3, Asatpadee 1, 3:1 (P: 565).
|
English Translation |
v.t. to sow.
|
Mahan Kosh Encyclopedia |
ਕ੍ਰਿ. ਬੀਜ ਪਾਉਣਾ. ਤੁਖ਼ਮਰੇਜ਼ੀ ਕਰਨੀ. “ਜੇਹਾ ਬੀਜੈ ਸੋ ਲੁਣੈ.” (ਮਾਝ ਬਾਰਹਮਾਹਾ) ਭਾਰਤ ਵਿੱਚ ਬੀਜਣ ਦੇ ਮੁੱਖ ਪ੍ਰਕਾਰ ਇਹ ਹਨ- (ੳ) ਕੇਰਾ- ਬਾਂਸ ਦੇ ਪੋਰ ਅਥਵਾ- ਹੱਥ ਨਾਲ ਹਲ ਦੀ ਲੀਕ ਵਿੱਚ ਦਾਣੇ ਕੇਰਣੇ, ਜਿਵੇਂ- ਕਣਕ ਛੋਲੇ ਆਦਿ ਦੀ ਬਿਜਾਈ ਹੁੰਦੀ ਹੈ. (ਅ) ਛਿੱਟਾ- ਹੱਥ ਦੇ ਝਟਕੇ ਨਾਲ ਦਾਣੇ ਖੇਤ ਵਿੱਚ ਵਿਖੇਰਕੇ ਉੱਤੋਂ ਹਲ ਨਾਲ ਹਲਕੀ ਵਹਾਈ ਕਰ ਦੇਣੀ, ਜਿਵੇਂ- ਮੱਕੀ ਆਦਿ ਬੀਜਦੇ ਹਨ. (ੲ) ਚੁਟਕੀ- ਚੁਟਕੀ ਨਾਲ ਬੀਜ ਜਮੀਨ ਵਿਚ ਲਾ ਦੇਣੇ, ਜਿਵੇਂ- ਭਿੰਡੀ ਤੋਰੀ ਧਣੀਆ ਆਦਿ ਬੀਜੀਦੇ ਹਨ. (ਸ) ਦਾਬ- ਬੀਜ ਨੂੰ ਜ਼ਮੀਨ ਵਿੱਚ ਖੁਰਪੇ (ਰੰਬੇ) ਅਥਵਾ- ਕਸੀ ਆਦਿ ਨਾਲ ਟੋਆ ਪੁੱਟਕੇ ਲਾਉਣ ਦੀ ਕ੍ਰਿਯਾ, ਜਿਵੇਂ- ਆਲੂ ਕਚਾਲੂ ਆਦਿ ਲਾਏ ਜਾਂਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|