Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baraahman. ਵਰਣ ਵੰਡ ਅਨੁਸਾਰ ਸਭ ਤੋਂ ਉਚੇ ਵਰਣ ਦਾ ਮਨੁੱਖ। exalted among the four classes of humanity. ਉਦਾਹਰਨ: ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ Raga Gaurhee, Kabir, 7, 3:1 (P: 324).
|
SGGS Gurmukhi-English Dictionary |
exalted among the four classes of humanity.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. a person belonging to Brahmin Hindu cast, Brahmin (a Hindu priest).
|
Mahan Kosh Encyclopedia |
(ਬ੍ਰਾਹਮਣੁ) ਬ੍ਰਾਹਮਣ. ਬ੍ਰਹਮ (ਵੇਦ) ਪੜ੍ਹਨ ਵਾਲਾ। 2. ਬ੍ਰਹ੍ਮ (ਕਰਤਾਰ) ਨੂੰ ਜਾਣਨ ਵਾਲਾ. “ਸੋ ਬ੍ਰਾਹਮਣੁ, ਬ੍ਰਹਮ ਜੋ ਬਿੰਦੇ.” (ਸ੍ਰੀ ਅ: ਮਃ ੩) “ਜੋ ਬ੍ਰਹਮ ਬੀਚਾਰੈ। ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ.” (ਗਉ ਕਬੀਰ){1562} 3. ਬ੍ਰਹ੍ਮਾ ਦੀ ਸੰਤਾਨ, ਵਿਪ੍ਰ. ਹਿੰਦੂਆਂ ਦਾ ਪਹਿਲਾ ਵਰਣ. “ਬ੍ਰਾਹਮਣ ਖਤ੍ਰੀ ਸੂਦ ਵੈਸ ਚਾਰ ਵਰਨ.” (ਗੌਂਡ ਮਃ ੪) 4. ਹਿੰਦੂਆਂ ਦਾ ਪਹਿਲਾ ਵਰਣ. ਬ੍ਰਾਹਮਣ ਕਈ ਗੋਤ੍ਰਾਂ ਵਿੱਚ ਵੰਡੇ ਹੋਏ ਹਨ, ਪਰ ਮੁੱਖ ਦਸ ਹਨ:- ਪੰਜ ਗੌੜ- ਕਾਨ੍ਯਕੁਬਜ, ਸਾਰਸ੍ਵਤ, ਗੌੜ, ਮੈਥਿਲ ਅਤੇ ਉਤਕਲ. ਪੰਜ ਦ੍ਰਾਵਿੜ- ਮਹਾਰਾਸ਼ਟ੍ਰ, ਤੇਲੰਗ, ਦ੍ਰਾਵਿੜ, ਕਰਨਾਟ ਅਤੇ ਗੁਰਜਰ। 5. ਵੇਦਾਂ ਦਾ ਉਹ ਭਾਗ, ਜੋ ਮੰਤ੍ਰਾਂ ਦੀ ਵ੍ਯਾਖ੍ਯਾਰੂਪ ਰਿਖੀਆਂ ਦਾ ਲਿਖਿਆ ਹੋਇਆ ਹੈ, ਅਰ ਜਿਸ ਵਿੱਚ ਅਨੇਕ ਕਰਮਾਂ ਦੀ ਵਿਧਿ ਅਤੇ ਮੰਤ੍ਰਾਂ ਨੂੰ ਯਥਾਯੋਗ ਮੌਕੇ ਪੁਰ ਵਰਤਣ ਦਾ ਨਿਰਣਾ ਹੈ. Footnotes: {1562} ज्ञान्तं दान्तं जितक्रोधं जितात्मानं जितेन्द्रियम् तमेव ब्राह्मणं मन्ये शेषाः शूद्रा द्ति स्मुताः (iਵ੍ਰੱਧ ਗੌਤਮ ਸੰਹਿਤਾ, ਅ: ੨੧).
Mahan Kosh data provided by Bhai Baljinder Singh (RaraSahib Wale);
See https://www.ik13.com
|
|